Monday, May 11, 2026
Google search engine
Homeਤਾਜ਼ਾ ਖਬਰਸੁਰ-ਆਂਗਨ ਵੱਲੋਂ ਸ਼੍ਰੀਮਤੀ ਸੁਨੀਤਾ ਕੁਮਾਰੀ ਦੀ ਨਿੱਘੀ ਯਾਦ ਨੂੰ ਸਮਰਪਿਤ ‘ਸ਼ਾਮ-ਏ-ਫ਼ਿਰਾਕ’ ਸਮਾਗਮ...

ਸੁਰ-ਆਂਗਨ ਵੱਲੋਂ ਸ਼੍ਰੀਮਤੀ ਸੁਨੀਤਾ ਕੁਮਾਰੀ ਦੀ ਨਿੱਘੀ ਯਾਦ ਨੂੰ ਸਮਰਪਿਤ ‘ਸ਼ਾਮ-ਏ-ਫ਼ਿਰਾਕ’ ਸਮਾਗਮ ਦਾ ਆਯੋਜਨ ਕੀਤਾ

ਸੁਰ-ਆਂਗਨ ਵੱਲੋਂ ਸ਼੍ਰੀਮਤੀ ਸੁਨੀਤਾ ਕੁਮਾਰੀ ਦੀ ਨਿੱਘੀ ਯਾਦ ਨੂੰ ਸਮਰਪਿਤ ‘ਸ਼ਾਮ-ਏ-ਫ਼ਿਰਾਕ’ ਸਮਾਗਮ ਦਾ ਆਯੋਜਨ ਕੀਤਾ

ਸੁਰ ਆਂਗਨ ਦੇ ਸੰਸਥਾਪਕ ਮੈਂਬਰਾਂ ਵਿੱਚੋਂ ਸੰਗੀਤ ਅਧਿਆਪਕ ਸੁਖਵਿੰਦਰ ਸਾਰੰਗ ਨੇ ਸਮੂਹ ਵਿਦਿਆਰਥੀਆਂ ਵੱਲੋਂ ਸ਼੍ਰੀਮਤੀ ਸੁਨੀਤਾ ਜੀ ਤੋਂ ਮਿਲੇ ਮਮਤਾਮਈ ਮੋਹ ਦਾ ਵਿਸਥਾਰ ਨਾਲ ਜ਼ਿਕਰ ਕੀਤਾ।

ਫਰੀਦਕੋਟ – ਦੇਸ਼ ਭਗਤ ਪੰਡਿਤ ਚੇਤਨ ਦੇਵ ਸਰਕਾਰੀ ਕਾਲਜ ਆਫ਼  ਐਜੂਕੇਸ਼ਨ, ਫਰੀਦਕੋਟ ਵਿਖੇ ‘ਸ਼ਾਮ-ਏ-ਫ਼ਿਰਾਕ’ ਦੇ ਉਨਵਾਨ ਤਹਿਤ ਸਾਹਿਤ ਅਤੇ ਸੰਗੀਤ ਨੂੰ ਸਮਰਪਿਤ ਸੰਸਥਾ ਸੁਰ-ਆਂਗਨ ਵੱਲੋਂ ਸ਼੍ਰੀਮਤੀ ਸੁਨੀਤਾ ਕੁਮਾਰੀ ਜੀ (ਪਤਨੀ ਡਾ. ਰਾਜੇਸ਼ ਮੋਹਨ) ਦੀ ਨਿੱਘੀ ਯਾਦ ਨੂੰ ਸਮਰਪਿਤ ਇੱਕ ਅਦਬੀ ਅਤੇ ਸੰਗੀਤਕ ਮਹਿਫ਼ਿਲ ਦਾ ਸ਼ਾਨਦਾਰ ਅਯੋਜਨ ਕੀਤਾ ਗਿਆ। ਜਿਸ ਵਿੱਚ ਮੁੱਖ ਮਹਿਮਾਨ ਵਜੋਂ ਜਨਾਬ ਮੁਹੰਮਦ ਫ਼ਯੀਆਜ਼ ਫ਼ਾਰੂਕੀ ਨੇ ਸ਼ਿਰਕਤ ਕੀਤੀ। ਮਹਿਫ਼ਿਲ ਦਾ ਆਗਾਜ਼ ਮੁੱਖ ਮਹਿਮਾਨ ਦੇ ਹਮਰਾਹ ਪ੍ਰਿੰਸੀਪਲ ਡਾ. ਰਾਜੇਸ਼ ਮੋਹਨ, ਸੁਪ੍ਰਸਿੱਧ ਸ਼ਾਇਰਾਂ ਪ੍ਰੋ. ਗੁਰਤੇਜ ਕੋਹਾਰਵਾਲਾ, ਸ਼੍ਰੀ ਵਿਜੇ ਵਿਵੇਕ, ਮੁਸੱਵਿਰ ਫ਼ਿਰੋਜ਼ਪੁਰੀ ਅਤੇ ਪੱਤਰਕਾਰ ਸ਼੍ਰੀ ਅਮਿਤ ਕਾਵੀਆ ਵੱਲੋਂ ਸ਼ਮਾ ਰੋਸ਼ਨ ਨਾਲ ਕੀਤਾ ਗਿਆ।  ਇਸ ਉਪਰੰਤ ਇਹਨਾਂ ਸ਼ਖਸੀਅਤਾਂ ਨੇ ਇਸ ਮਹਾਨ ਰੂਹ ਸ਼੍ਰੀਮਤੀ ਸੁਨੀਤਾ ਕੁਮਾਰੀ ਜੀ ਨੂੰ ਫੁੱਲ ਅਰਪਿਤ ਕਰਕੇ ਨਿੱਘੀ ਸ਼ਰਧਾਂਜਲੀ ਪੇਸ਼ ਕੀਤੀ।

ਸੁਰ ਆਂਗਨ ਦੇ ਸੰਸਥਾਪਕ ਮੈਂਬਰਾਂ ਵਿੱਚੋਂ ਸੰਗੀਤ ਅਧਿਆਪਕ ਸੁਖਵਿੰਦਰ ਸਾਰੰਗ ਨੇ ਸਮੂਹ ਵਿਦਿਆਰਥੀਆਂ ਵੱਲੋਂ ਸ਼੍ਰੀਮਤੀ ਸੁਨੀਤਾ ਜੀ ਤੋਂ ਮਿਲੇ ਮਮਤਾਮਈ ਮੋਹ ਦਾ ਵਿਸਥਾਰ ਨਾਲ ਜ਼ਿਕਰ ਕੀਤਾ। ਇਸ ਉਪਰੰਤ ਸੁਰ ਆਂਗਨ ਦੇ ਹੋਣਹਾਰ ਕਲਾਕਾਰ ਹਰਸ਼ਵਰਧਨ, ਮਾਧਵ ਅਰੋੜਾ ਅਤੇ ਸਾਥੀਆਂ ਨੇ ਸੁਰ ਆਂਗਨ ਧੁਨੀ ਦਾ ਗਾਇਨ ਕੀਤਾ। ਨਰਾਇਣਗੜ੍ਹ ਤੋਂ ਉਚੇਚੇ ਤੌਰ ਤੇ ਪਹੁੰਚੇ ਹਰਿਆਣਾ ਤੋਂ ਸੇਵਾ-ਮੁਕਤ ਪ੍ਰਿੰਸੀਪਲ ਸ. ਸਤਪਾਲ ਗਿਲੋਤਰਾ ਨੇ ਆਪਣੇ ਸਿਤਾਰ ਵਾਦਨ ਨਾਲ ਉਸ ਮਹਾਨ ਰੂਹ ਨੂੰ ਸਜਦਾ ਪੇਸ਼ ਕੀਤਾ। ਸਿਤਾਰ ਵਾਦਨ ਵਿੱਚ ਰਾਗ ਯਮਨ ਕਲਿਆਣ ਅਤੇ ਪ੍ਰਸਿੱਧ ਪੰਜਾਬੀ ਧੁਨ ‘ਦੋ ਪਲ ਬਹਿਜਾ ਮੇਰੇ ਕੋਲ ਵੇ’ ਦਾ ਵਾਦਨ ਕਰਕੇ ਮਹੌਲ ਨੂੰ ਸੰਗੀਤਮਈ ਅਤੇ ਭਾਵਪੂਰਨ ਬਣਾ ਦਿੱਤਾ।
ਸੰਗੀਤ ਅਧਿਆਪਨ ਅਰਸ਼ ਕਾਵੀਆ ਨੇ ਪ੍ਰਸਿੱਧ ਪੰਜਾਬੀ ਗੀਤ ‘ਮਾਹੀਆ ਮੈਨੂੰ ਯਾਦ ਆਂਵਦਾ’ ਦੀ ਪੇਸ਼ਕਾਰੀ ਕੀਤੀ। ਸੁਪ੍ਰਸਿੱਧ ਗਾਇਕ ਅਤੇ ਪ੍ਰਿੰਸੀਪਲ ਹਰਜੀਤ ਸਿੰਘ ਨੇ ਡਾ. ਰਾਜੇਸ਼ ਮੋਹਨ ਦੀ ਗਜ਼ਲ ‘ਜਿਸਕੀ ਮੰਜ਼ਿਲ ਥੀ ਜਹਾਂ ਪਰ’ ਦਾ ਆਪਣੀ ਦਿਲਕਸ਼ ਆਵਾਜ ਵਿੱਚ ਗਾਇਨ ਕੀਤਾ। ਪ੍ਰਸਿੱਧ ਸ਼ਾਇਰ ਫ਼ੈਜ਼ ਅਹਿਮਦ ਫ਼ੈਜ਼ ਦੀ ਮਸ਼ਹੂਰ ਗਜਲ ‘ਗੁਲੋਂ ਮੈ ਰੰਗ ਭਰੇ, ਬਾਦ-ਏ-ਨੋ ਬਹਾਰ ਚਲੇ’ ਦਾ ਭਾਵਪੂਰਨ  ਗਾਇਨ ਗਾਇਕ ਅਤੇ ਯੁਵਾ ਸੰਗੀਤ ਨਿਰਦੇਸ਼ਕ ਦੁਸ਼ਅੰਤ ਕਾਵੀਆ ਵੱਲੋਂ ਕੀਤਾ ਗਿਆ।
ਇਸ ਬਜ਼ਮ ਦੇ ਉਨਵਾਨ ਨਾਲ ਸਬੰਧਤ ਫ਼ੈਜ਼ ਅਹਿਮਦ ਫ਼ੈਜ਼ ਦੀ ਗ਼ਜ਼ਲ ‘ਸ਼ਾਮ-ਏ-ਫ਼ਿਰਾਕ ਅਬ ਨਾ ਪੂਛ’ ਦੀ ਪੇਸ਼ਕਾਰੀ ਪ੍ਰਤਿਭਾਵਾਨ ਯੁਵਾ ਕਲਾਕਾਰ ਸਰਬਜੀਤ ਸਾਂਵਲੀ ਵੱਲੋਂ ਕੀਤੀ ਗਈ। ਇਸ ਤੋਂ ਇਲਾਵਾ ਕੁੱਝ ਪ੍ਰਮੁੱਖ ਸੰਗੀਤਕ ਪੇਸ਼ਕਾਰੀਆਂ ਵਿੱਚੋਂ ਹਰਸ਼ਵਰਧਨ ਦੁਆਰਾ ਗਾਈ ਗਈ ਗ਼ਜ਼ਲ ‘ਸ਼ਾਇਰ ਕਹਿਣ ਕਮਾਲ ਦਾ ਨਗਮਾ ਬਣਾ ਲਿਆ’ ਅਤੇ ਪ੍ਰੋ. ਅਰੁਣਾ ਰਣਦੇਵ ਵੱਲੋਂ ਮਾਂ-ਦਿਵਸ ਨੂੰ ਸਮਰਪਿਤ ਗਾਏ ਗੀਤ ਨੂੰ ਵੀ ਬਹੁਤ ਪ੍ਰਸ਼ੰਸ਼ਾ ਮਿਲੀ।

ਇਸ ਸ਼ਾਮ ਦੇ ਪਹਿਲੇ ਹਿੱਸੇ ਦਾ ਮੰਚ ਸੰਚਾਲਨ ਭਰਪੂਰ ਸ਼ਾਇਰਾਨਾ ਅੰਦਾਜ ਵਿੱਚ ਦਲਜੀਤ ਸਾਜ਼ ਵੱਲੋਂ ਕੀਤਾ ਗਿਆ। ਮਹਿਫ਼ਿਲ ਦੇ ਦੂਸਰੇ ਹਿੱਸੇ ਵਿੱਚ ਮੁਸ਼ਾਇਰਾ ਪੇਸ਼ ਕੀਤਾ ਗਿਆ। ਜਿਸ ਦੀ ਨਜ਼ਾਮਤ ਡਾ. ਰਾਜੇਸ ਮੋਹਨ ਵੱਲੋਂ ਕੀਤੀ ਗਈ। ਇਸ਼ ਵਿੱਚ ਫ਼ਿਰੋਜ਼ਪੁਰ ਤੋਂ ਆਏ ਮੁਸੱਵਰ ਫ਼ਿਰੋਜ਼ਪੁਰੀ, ਪੰਜਾਬੀ ਦੇ ਨਾਮਵਰ ਸ਼ਾਇਰ ਵਿਜੇ ਵਿਵੇਕ ਤੇ ਗੁਰਤੇਜ ਕੋਹਾਰਵਾਲਾ ਨੇ ਆਪਣੀ ਸਜੀਦਾ ਕਲਾਮ ਨਾਲ ਸ਼੍ਰੀਮਤੀ ਸੁਨੀਤਾ ਕੁਮਾਰੀ ਨੂੰ ਆਪਣੀ ਸ਼ਰਧਾਂਜਲੀ ਅਤੇ ਸਿਜਦਾ ਪੇਸ਼ ਕੀਤਾ ਅਤੇ ਇਸ ਪਰਿਵਾਰ ਨੂੰ ਡੂੰਘੀ ਸਾਂਝ ਦਾ ਜਿਕਰ ਵੀ ਕੀਤਾ। ਅਖੀਰ ਵਿੱਚ ਇਸ ਮਹਿਫ਼ਿਲ ਦੇ ਸ਼ਾਇਰਾਂ ਦੇ ਸਦਰ ਜਨਾਬ ਮੁਹੰਮਦ ਫ਼ਾਰੂਕੀ ਨੇ ਡਾ. ਰਾਜੇਸ਼ ਮੋਹਨ ਦੇ ਪਰਿਵਾਰ ਨਾਲ ਆਪਣੇ ਗਹਿਰੇ ਰਿਸ਼ਤਿਆਂ ਦਾ ਜ਼ਿਕਰ ਕਰਦੇ ਹੋਏ ਸੁਰ ਆਂਗਨ ਨੂੰ ਸ਼੍ਰੀਮਤੀ ਸੁਨੀਤਾ ਕੁਮਾਰੀ ਦੇ ਯੋਗਦਾਨ ਦਾ ਤਫ਼ਸੀਲੀ ਖੁਲਾਸਾ ਕੀਤਾ ਅਤੇ ਆਪਣੇ ਸ਼ਾਨਦਾਰ ਉਰਦੂ ਕਲਾਮ ਨਾਲ ਤੇ ਸਰੋਤਿਆਂ ਨੂੰ ਕੀਲਿਆ। ਉਹਨਾਂ ਦਾ ਇੱਕ ਮਸ਼ਹੂਰ ਸ਼ੇਅਰ ਸੀ ‘ਹਰ ਏਕ ਬੁਰਾਈ ਕਾ ਬਦਲ ਲੇ ਕੇ ਖੜ੍ਹੇ ਹੈਂ, ਹਮ ਜੁਰਮ ਕੀ ਦੁਨੀਆਂ ਮੇਂ ਗ਼ਜ਼ਲ ਲੇ ਕੇ ਖੜ੍ਹੇ ਹੈਂ’।

ਅੰਤ ਵਿੱਚ ਸਰੋਤਿਆਂ ਦੀ ਫ਼ਰਮਾਇਸ਼ ਅਤੇ ਸਦਰ ਦੀ ਇਜਾਜ਼ਤ ਨਾਲ ਡਾ. ਰਾਜੇਸ ਮੋਹਨ ਨੇ ਬਾ-ਤਰੰਨੁਮ ਆਪਣੇ ਗਜ਼ਲਾਂ ਦੇ ਕੁਝ ਸ਼ੇਅਰ ਪੇਸ਼ ਕੀਤੇ, ਜਿਹਨਾਂ ਵਿੱਚੋਂ ‘ਜਬ ਪੇੜੋਂ ਸੇ ਬਰਫ਼ ਹਟੀ, ਤੋ ਐਸਾ ਲਗਾ ਤੁਮ ਆਓਗੇ’। ਇਸ ਮਹਿਫ਼ਿਲ ਦੇ ਪਹਿਲੇ ਭਾਗ ਵਿੱਚ ਸਾਜ਼ਾਂ ਤੇ ਸੰਗੀਤਕ ਸਹਿਯੋਗ ਕਰਨ ਲਈ ਸਾਹਿਲ ਤਗੋਰੀਆ ਤਬਲਾ ਵਾਦਕ, ਰਿਤੇਸ਼ ਰੌਨੀ ਅਤੇ ਦੁਸ਼ਅੰਤ ਨੇ ਗਿਟਾਰ ਦੀ ਸ਼ਾਨਦਾਰ ਸੰਗਤ ਕੀਤੀ। ਇਸ ‘ਸ਼ਾਮ-ਏ-ਫ਼ਿਰਾਕ’ ਦੌਰਾਨ ਜ਼ਿਲ੍ਹਾ ਭਾਸ਼ਾ ਅਫ਼ਸਰ ਮਨਜੀਤ ਪੁਰੀ, ਪ੍ਰੋ. ਦਲਬੀਰ ਸਿੰਘ, ਸੀਨੀਅਰ ਆਪ ਆਗੂ ਪ੍ਰੋ. ਗੁਰਸੇਵਕ ਸਿੰਘ, ਡਾ. ਨਿਰਮਲ ਕੌਸ਼ਿਕ,  ਪ੍ਰੋ. ਸੰਦੀਪ ਸਿੰਘ, ਪ੍ਰੋ.ਬੀਰਇੰਦਰਜੀਤ ਸਿੰਘ, ਰਘੂ ਅਰੋੜਾ, ਪ੍ਰੋ. ਪਿੱਪਲ ਸਿੰਘ, ਪ੍ਰੋ. ਸਤੀਸ਼ ਰਣਦੇਵ, ਦਵਿੰਦਰ ਸਿੰਘ, ਪ੍ਰਿੰ. ਸੁਰੇਸ਼ ਅਰੋੜਾ,  ਰੰਗਕਰਮੀ ਕੁਲਵਿੰਦਰ ਸਿੰਘ, ਗੁਲਾਬ ਫ਼ਰੀਦ, ਹਰਪ੍ਰੀਤ ਕੌਰ, ਸੰਦੀਪ ਸਿੰਘ, ਮਨਪ੍ਰੀਤ ਕੌਰ ਅਤੇ ਸ਼ਹਿਰ ਦੇ ਪਤਵੰਤੇ ਸੱਜਣ ਆਦਿ ਹਾਜ਼ਰ ਸਨ।

(ਪੰਜਾਬ ਡਾਇਰੀ)
ਨੋਟ- ਤਾਜ਼ੀਆਂ ਖ਼ਬਰਾਂ ਪੰਜਾਬੀ ਵਿੱਚ ਸਭ ਤੋਂ ਪਹਿਲਾਂ ਪੰਜਾਬ ਡਾਇਰੀ ‘ਤੇ ਪੜ੍ਹੋ। ਸਭ ਤੋਂ ਭਰੋਸੇਮੰਦ ਵੈੱਬਸਾਈਟ ਬਾਲੀਵੁੱਡ, ਜੀਵਨਸ਼ੈਲੀ ਅਤੇ ਖੇਡਾਂ ਨਾਲ ਸਬੰਧਤ ਖਬਰਾਂ ਇਸ ਲਿੰਕ https://punjabdiary.com/ ‘ਤੇ ਜਾ ਕੇ ਪੜ੍ਹੋ

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments