Breaking- ’ਭਾਰਤ ਜੋੜੋ ਯਾਤਰਾ’ ਅੱਜ 24 ਦਸੰਬਰ ਨੂੰ ਸਵੇਰੇ ਕੌਮੀ ਰਾਜਧਾਨੀ ਦਿੱਲੀ ਪਹੁੰਚੀ
ਨਵੀਂ ਦਿੱਲੀ, 24 ਦਸੰਬਰ – ਕਾਂਗਰਸੀ ਆਗੂ ਰਾਹੁਲ ਗਾਂਧੀ ਦੀ ’ਭਾਰਤ ਜੋੜੋ ਯਾਤਰਾ’ ਅੱਜ 24 ਦਸੰਬਰ ਨੂੰ ਸਵੇਰੇ ਕੌਮੀ ਰਾਜਧਾਨੀ ਦਿੱਲੀ ਪਹੁੰਚ ਗਈ ਹੈ। ਯਾਤਰਾ ਲਾਲ ਕਿਲ੍ਹੇ ਵੱਲ ਵੱਧ ਰਹੀ ਹੈ ਤੇ ਸ਼ਾਮ 4.30 ਵਜੇ ਦੇ ਕਰੀਬ ਇਸ ਯਾਤਰਾ ਦੇ ਪਹੁੰਚਣ ਦਾ ਅੰਦਾਜ਼ਾ ਹੈ। ਲਾਲ ਕਿਲ੍ਹੇ ’ਤੇ ਯਾਤਰਾ ਦੇ ਭਰਵੇਂ ਸਵਾਗਤ ਲਈ ਤਿਆਰੀਆਂ ਕੀਤੀਆਂ ਗਈਆਂ ਹਨ। ਯਾਤਰਾ ਦੌਰਾਨ ਰਾਹੁਲ ਗਾਂਧੀ ਰਾਜਘਾਟ ਪਹੁੰਚ ਕੇ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਭੇਂਟ ਕਰਨਗੇ।