ਅੰਤਾਂ ਦੀ ਗਰਮੀ ਕਾਰਨ ਸਕੂਲਾਂ ਦਾ ਟਾਇਮ ਬਦਲਿਆ ਜਾਵੇ : ਢੋਸੀਵਾਲ
— ਛੋਟੇ ਬੱਚੇ ਹਨ ਬੇਹੱਦ ਪ੍ਰੇਸ਼ਾਨ –
ਸ੍ਰੀ ਮੁਕਤਸਰ ਸਾਹਿਬ, 26 ਅਪ੍ਰੈਲ – ਅੱਜ ਕੱਲ ਸੂਬੇ ਵਿਚ ਅੱਤ ਦੀ ਗਰਮੀ ਪੈ ਰਹੀ ਹੈ। ਆਮ ਆਦਮੀਆਂ ਦੇ ਨਾਲ ਨਾਲ ਬੇਜ਼ੁਬਾਨੇ ਪਸ਼ੂ ਵੀ ਡਾਢੇ ਪ੍ਰੇਸ਼ਾਨ ਹਨ। ਬਿਜਲੀ ਦੇ ਲੱਗ ਰਹੇ ਕੱਟ ਇਸ ਪ੍ਰੇਸ਼ਾਨੀ ਵਿਚ ਹੋਰ ਵੀ ਵਾਧਾ ਕਰਦੇ ਹਨ। ਬੇਹੱਦ ਗਰਮੀ ਕਾਰਨ ਸਕੂਲੀ ਵਿਦਿਆਰਥੀ ਹੋਰ ਵੀ ਜ਼ਿਆਦਾ ਔਖੇ ਹਨ। ਜ਼ਿਆਦਾਤਰ ਸਰਕਾਰੀ ਸਕੂਲਾਂ ਕੋਲ ਬਿਜਲੀ ਚਲੇ ਜਾਣ ਦੀ ਸੂਰਤ ਵਿਚ ਕੋਈ ਬਦਲਵਾਂ ਪ੍ਰਬੰਧ ਨਹੀਂ ਹੈ। ਐਲ.ਬੀ.ਸੀ.ਟੀ. (ਲਾਰਡ ਬੁੱਧਾ ਚੈਰੀਟੇਬਲ ਟਰੱਸਟ) ਦੇ ਚੇਅਰਮੈਨ ਅਤੇ ਆਲ ਇੰਡੀਆ ਐਸ.ਸੀ./ਬੀ.ਸੀ./ਐਸ.ਟੀ. ਏਕਤਾ ਭਲਾਈ ਮੰਚ ਦੇ ਰਾਸ਼ਟਰੀ ਪ੍ਰਧਾਨ ਦਲਿਤ ਰਤਨ ਜਗਦੀਸ਼ ਰਾਏ ਢੋਸੀਵਾਲ ਨੇ ਵਿਦਿਆਰਥੀਆਂ ਦੇ ਹੱਕ ਵਿੱਚ ਹਾਅ ਦਾ ਨਾਹਰਾ ਮਾਰਿਆ ਹੈ। ਪ੍ਰਧਾਨ ਢੋਸੀਵਾਲ ਨੇ ਪੰਜਾਬ ਦੇ ਮੁੱਖ ਮੰਤਰੀ ਅਤੇ ਵਿਦਿਆ ਮੰਤਰੀ ਤੋਂ ਮੰਗ ਕੀਤੀ ਹੈ ਕਿ ਵਿਦਿਆਰਥੀਆਂ ਨੂੰ ਲੂਅ ਅਤੇ ਗਰਮੀ ਦੇ ਪ੍ਰਕੋਪ ਤੋਂ ਬਚਾਉਣ ਲਈ ਸਕੂਲੀ ਸਮਾਂ ਘਟਾਇਆ ਜਾਵੇ। ਇਹ ਸਮਾਂ ਸਵਰੇ 11:00 ਵਜੇ ਤੱਕ ਦਾ ਕੀਤਾ ਜਾਵੇ। ਸਕੂਲਾਂ ਦੇ ਸਮੇਂ ਨੂੰ ਘਟਾ ਕੇ ਹੀ ਛੋਟੇ ਵਿਦਿਆਰਥੀਆਂ ਨੂੰ ਗਰਮੀ ਅਤੇ ਲੂਅ ਤੋਂ ਬਚਾਇਆ ਜਾ ਸਕਦਾ ਹੈ।
ਫੋਟੋ ਕੈਪਸ਼ਨ : ਜਗਦੀਸ਼ ਰਾਏ ਢੋਸੀਵਾਲ।