Breaking- ਖੇਡਾਂ ਵਤਨ ਪੰਜਾਬ ਦੀਆਂ 2022, 12 ਤੋਂ 18 ਸਤੰਬਰ ਨੂੰ ਹੋਣਗੇ ਜਿਲਾ ਪੱਧਰੀ ਖੇਡ ਮੁਕਾਬਲੇ- ਡਾ. ਰੂਹੀ ਦੁੱਗ
ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨਾਲ ਖੇਡਾਂ ਦੇ ਪ੍ਰਬੰਧਾਂ ਸਬੰਧੀ ਕੀਤੀ ਮੀਟਿੰਗ
ਫਰੀਦਕੋਟ, 8 ਸਤੰਬਰ – (ਪੰਜਾਬ ਡਾਇਰੀ) ਪੰਜਾਬ ਸਰਕਾਰ ਵੱਲੋਂ ਕਰਵਾਈਆਂ ਜਾ ਰਹੀਆਂ ਰਾਜ ਵਿਆਪੀ ਖੇਡਾਂ ਵਤਨ ਪੰਜਾਬ ਦੀਆਂ 2022 ਤਹਿਤ ਜਿਲੇ ਵਿੱਚ ਬਲਾਕ ਪੱਧਰੀ ਮੁਕਾਬਲੇ ਸਫਲਤਾਪੂਰਵਕ ਸੰਪੰਨ ਹੋ ਗਏ ਹਨ ਜਿਸ ਵਿੱਚ ਵੱਡੀ ਗਿਣਤੀ ਵਿੱਚ ਖਿਡਾਰੀਆਂ ਨੇ ਸ਼ਿਰਕਤ ਕਰਕੇ ਵੱਖ ਵੱਖ ਮੁਕਾਬਲਿਆਂ ਵਿੱਚ ਹਿੱਸਾ ਲਿਆ। ਇਸ ਉਪੰਰਤ ਜਿਲਾ ਪੱਧਰੀ ਖੇਡ ਮੁਕਾਬਲੇ 12 ਤੋਂ 18 ਸਤੰਬਰ 2022 ਤੱਕ ਫਰੀਦਕੋਟ ਵਿਖੇ ਹੋਣਗੇ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਡਾ. ਰੂਹੀ ਦੁੱਗ ਨੇ ਜਿਲਾ ਪੱਧਰੀ ਖੇਡ ਪ੍ਰਬੰਧਾਂ ਸਬੰਧੀ ਅਧਿਕਾਰੀਆਂ ਨਾਲ ਮੀਟਿੰਗ ਉਪਰੰਤ ਦਿੱਤੀ।
ਡਿਪਟੀ ਕਮਿਸ਼ਨਰ ਡਾ. ਰੂਹੀ ਦੁੱਗ ਨੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਜਿਲਾ ਪੱਧਰੀ ਖੇਡ ਮੁਕਾਬਲਿਆਂ ਨੂੰ ਸਫਲਤਾਪੂਰਵਕ ਨੇਪਰੇ ਚਾੜਨ ਲਈ ਆਪਣੀਆਂ ਡਿਊਟੀਆਂ ਪੂਰੀ ਮਿਹਨਤ ਤੇ ਤਨਦੇਹੀ ਨਾਲ ਨਿਭਾਉਣ।ਉਨ੍ਹਾਂ ਦੱਸਿਆਂ ਕਿ ਇਨ੍ਹਾਂ ਖੇਡਾਂ ਵਿੱਚ ਅੰਡਰ 14, ਅੰਡਰ 17, ਅੰਡਰ 21 ਅਤੇ ਅੰਡਰ 21-40 ਸਾਲ ਉਮਰ ਵਰਗ ਦੇ ਖੇਡ ਮੁਕਾਬਲੇ ਕਰਵਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਰਗਾਂ ਦੇ ਫੁੱਟਬਾਲ ਮੁਕਾਬਲੇ ਸਰਕਾਰੀ ਬਲਬੀਰ ਸੀਨੀਅਰ ਸੈਕੰਡਰੀ ਸਕੂਲ ਫਰੀਦਕੋਟ ਵਿਖੇ ਮਿਤੀ 12 ਤੋਂ 17 ਸਤੰਬਰ ਤੱਕ, ਕਬੱਡੀ (ਨੈਸ਼ਨਲ ਸਟਾਈਲ), ਕਬੱਡੀ (ਸਰਕਲ ਸਟਾਈਲ) ਨਹਿਰੂ ਸਟੇਡੀਅਮ ਫਰੀਦਕੋਟ ਵਿਖੇ ਮਿਤੀ 12 ਤੋਂ 17 ਸਤੰਬਰ ਤੱਕ, ਖੋ-ਖੋ ਮੁਕਾਬਲੇ ਸਰਕਾਰੀ ਬਲਬੀਰ ਸੀਨੀਅਰ ਸੈਕੰਡਰੀ ਸਕੂਲ ਫਰੀਦਕੋਟ ਵਿਖੇ ਮਿਤੀ 12 ਤੋਂ 17 ਸਤੰਬਰ ਤੱਕ, ਹੈਂਡਬਾਲ ਮੁਕਾਬਲੇ ਨਹਿਰੂ ਸਟੇਡੀਅਮ ਫਰੀਦਕੋਟ ਵਿਖੇ ਮਿਤੀ 12 ਤੋਂ 17 ਸਤੰਬਰ ਤੱਕ, ਗੱਤਕਾ ਮੁਕਾਬਲੇ ਸਰਕਾਰੀ ਬ੍ਰਿਜਿੰਦਰਾ ਕਾਲਜ ਫਰੀਦਕੋਟ ਮਿਤੀ 12 ਤੋਂ 17 ਸਤੰਬਰ ਤੱਕ, ਹਾਕੀ ਮੁਕਾਬਲੇ ਐਸਟ੍ਰੋ ਟਰਫ ਹਾਕੀ ਸਟੇਡੀਅਮ ਫਰੀਦਕੋਟ ਮਿਤੀ 12 ਤੋਂ 17 ਸਤੰਬਰ ਤੱਕ, ਉਪਰੋਕਤ ਹੀ ਉਮਰ ਵਰਗ ਦੇ ਬਾਸਕਿਟਬਾਲ ਮੁਕਾਬਲੇ ਨਹਿਰੂ ਸਟੇਡੀਅਮ ਫਰੀਦਕੋਟ ਵਿਖੇ ਮਿਤੀ 12 ਤੋਂ 17 ਸਤੰਬਰ ਤੱਕ, ਕੁਸ਼ਤੀ ਮੁਕਾਬਲੇ ਰੈਸਲਿੰਗ ਹਾਲ ਫਰੀਦਕੋਟ ਵਿਖੇ ਮਿਤੀ 12 ਤੋਂ 17 ਸਤੰਬਰ ਤੱਕ, ਤੈਰਾਕੀ ਮੁਕਾਬਲੇ ਸਰਕਾਰੀ ਬ੍ਰਿਜਿੰਦਰਾ ਕਾਲਜ ਫਰੀਦਕੋਟ ਮਿਤੀ 12 ਤੋਂ 17 ਸਤੰਬਰ ਤੱਕ, ਟੇਬਲ ਟੈਨਿਸ ਮੁਕਾਬਲੇ ਸਰਕਾਰੀ ਬਲਬੀਰ ਸੀਨੀਅਰ ਸੈਕੰਡਰੀ ਸਕੂਲ ਫਰੀਦਕੋਟ ਵਿਖੇ 12 ਤੋਂ 17 ਸਤੰਬਰ ਤੱਕ, ਵਾਲੀਬਾਲ ਮੁਕਾਬਲੇ ਨਹਿਰੂ ਸਟੇਡੀਅਮ ਫਰੀਦਕੋਟ ਵਿਖੇ 12 ਤੋਂ 17 ਸਤੰਬਰ ਤੱਕ, ਇਸੇ ਤਰ੍ਹਾਂ ਉਪਰੋਕਤ ਉਮਰ ਵਰਗੇ ਦੇ ਬੈਡਮਿੰਟਨ ਮੁਕਾਬਲੇ ਬੈਡਮਿੰਟਨ ਹਾਲ ਨਹਿਰੂ ਸਟੇਡੀਅਮ ਫਰੀਦਕੋਟ ਵਿਖੇ 12 ਤੋਂ 17 ਸਤੰਬਰ ਤੱਕ, ਐਥਲੈਟਿਕਸ ਮੁਕਾਬਲੇ ਨਹਿਰੂ ਸਟੇਡੀਅਮ ਫਰੀਦਕੋਟ 12 ਤੋਂ 17 ਸਤੰਬਰ ਤੱਕ ਅਤੇ ਪੈਰਾ ਐਥਲੀਟ ਮੁਕਾਬਲੇ ਨਹਿਰੂ ਸਟੇਡੀਅਮ ਫਰੀਦਕੋਟ ਵਿਖੇ ਮਿਤੀ 12 ਤੋਂ 17 ਸਤੰਬਰ ਤੱਕ ਹੋਣਗੇ।
ਜਿਲਾ ਖੇਡ ਅਫਸਰ ਸ. ਪਰਮਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਕਿਸੇ ਵੀ ਤਰ੍ਹਾ ਦੀ ਜਾਣਕਾਰੀ ਲਈ ਜਿਲਾ ਹੈਲਪ ਲਾਈਨ ਨੰਬਰ 84376-58825 ਤੇ ਸੰਪਰਕ ਕੀਤਾ ਜਾ ਸਕਦਾ ਹੈ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ. ਲਖਵਿੰਦਰ ਸਿੰਘ ਰੰਧਾਵਾ,, ਡੀ.ਡੀ.ਪੀ.ਓ ਸ੍ਰੀ ਧਰਮਪਾਲ, ਉਪ ਜਿਲ੍ਹਾ ਸਿੱਖਿਆ ਅਫਸਰ ਸ੍ਰੀ ਪਵਨ ਕੁਮਾਰ, ਐਸ.ਡੀ.ਓ ਮੰਡੀ ਬੋਰਡ ਸ. ਦਵਿੰਦਰ ਸਿੰਘ ਸਮੇਤ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।