Breaking- ਜ਼ਿਲ੍ਹਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਸ. ਬੋਹੜ ਸਿੰਘ ਰੁਪਿਆਵਾਲਾਂ ਦੀ ਅਗਿਵਾਈ ਵਿੱਚ ਡੀ ਸੀ ਦਫਤਰ ਫਰੀਦਕੋਟ ਵਿਖੇ ਸ਼ਹੀਦ ਪਰਿਵਾਰਾਂ ਨੂੰ ਮੁਆਵਜ਼ਾ ਅਤੇ ਨੋਕਰੀ ਦਿਵਾਉਣ ਲਈ ਚਲ ਰਹੇ ਧਰਨੇ ਸੰਬੰਧੀ ਮੀਟਿੰਗ ਕੀਤੀ ਗਈ ।
ਫਰੀਦਕੋਟ, 7 ਸਤੰਬਰ – (ਪੰਜਾਬ ਡਾਇਰੀ) ਜ਼ਿਲ੍ਹਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਸ. ਬੋਹੜ ਸਿੰਘ ਰੁਪਿਆਵਾਲਾਂ ਦੀ ਅਗਿਵਾਈ ਵਿੱਚ ਡੀ ਸੀ ਦਫਤਰ ਫਰੀਦਕੋਟ ਵਿਖੇ ਸ਼ਹੀਦ ਪਰਿਵਾਰਾਂ ਨੂੰ ਮੁਆਵਜ਼ਾ ਅਤੇ ਨੋਕਰੀ ਦਿਵਾਉਣ ਲਈ ਚਲ ਰਹੇ ਧਰਨੇ ਸੰਬੰਧੀ ਸੰਘਰਸ਼ ਨੂੰ ਤੇਜ਼ ਕਰਨ ਸੰਬੰਧੀ ਮੀਟਿੰਗ ਕੀਤੀ ਗਈ । ਮੀਟਿੰਗ ਵਿੱਚ ਬੋਲਦਿਆ ਕਿਹਾ ਕਿ 10 ਜੂਨ 2022 ਤੋਂ ਧਰਨਾ ਡੀ ਸੀ ਦਫਤਰ ਲਾਇਆ ਗਿਆ ਜਿਸ ਨੂੰ 87 ਦਿਨ ਹੋ ਗਏ ਹਨ। ਪਰ ਪ੍ਰਸ਼ਾਸਨ ਵੱਲੋਂ ਸ਼ਹਿਦ ਪਰਿਵਾਰ ਦੇ ਇਕ ਵੀ ਮੈਂਬਰ ਨੂੰ ਨੌਕਰੀ ਨਹੀਂ ਦਿੱਤੀ ਗਈ।ਨਾ ਹੀ ਨੋਕਰੀ ਫਾਇਲ ਨੂੰ ਅੱਗੇ ਪਰੋਸਿਸ ਵਿਚ ਪਾਇਆ ਗਿਆ। ਜ਼ੋ ਕਿ ਪੰਜਾਬ ਸਰਕਾਰ ਨੇ ਸਾਡੇ ਨਾਲ ਹਰ ਸ਼ਹੀਦ ਪਰਿਵਾਰ ਨੂੰ ਨੋਕਰੀ ਅਤੇ ਮੁਆਵਜ਼ਾ ਦੇਣ ਦੀ ਗੱਲ ਕੀਤੀ ਸੀ।ਜ਼ੇਕਰ ਸਰਕਾਰ ਨੇ ਧਿਆਨ ਨਾ ਦਿੱਤਾ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਕੁਝ ਪਰਿਵਾਰਾਂ ਨੂੰ ਅਜੇ ਮੁਆਵਜ਼ਾ ਵੀ ਨਹੀਂ ਮਿਲਿਆ ਉਨ੍ਹਾਂ ਨੂੰ ਵੀ ਬਣਦਾ ਮੁਆਵਜਾ ਜ਼ਲਦੀ ਜਾਰੀ ਕੀਤਾ ਜਾਵੇ ।ਇਸ ਸਮੇਂ ਜਿਲਾ ਪ੍ਰੈਸ ਸਕੱਤਰ ਗੁਰਮੀਤ ਸਿੰਘ ਭੋਲੂਵਾਲਾ, ਕੁਲਬੀਰ ਸਿੰਘ ਸੰਧੂ ਸਾਧੂ ਵਾਲਾ, ਤੇਜ਼ਾ ਸਿੰਘ ਪੱਕਾ ਬਲਾਕ ਪ੍ਰਧਾਨ ਫਰੀਦਕੋਟ ਰਜਿੰਦਰ ਸਿੰਘ ਪ੍ਰਧਾਨ ਸਾਦਿਕ ਕਾਲਾ ਸਿੰਘ ਪ੍ਰਧਾਨ ਗੋਲੇਵਾਲਾ। ਪੂਰਨ ਸਿੰਘ ਗੋਲੇਵਾਲਾ ਰਣਜੀਤ ਸਿੰਘ, ਨਛੱਤਰ ਸਿੰਘ ਸਿਰੜੀ, ਸੁਰਜੀਤ ਸਿੰਘ ਰਾਮੇਆਣਾ, ਇੰਦਰਜੀਤ ਸਿੰਘ ਸ਼ੇਰ ਸਿੰਘ ਵਾਲਾ,ਛਿੰਦਾ ਸਿੰਘ ਕਾਬਲ ਵਾਲਾ ਹਾਜ਼ਰ ਸਨ