Breaking- ਸੜਕ ਦੁਰਘਟਨਾ ਵਿਚ ਦੋ ਨੌਜਵਾਨਾਂ ਦੀ ਮੌਕੇ ਤੇ ਮੌਤ, ਦੋ ਜਖਮੀਆਂ ਹਸਪਤਾਲ ਦਾਖਲ ਕਰਵਾਇਆ
ਚੰਡੀਗੜ੍ਹ, 12 ਸਤੰਬਰ – ਜ਼ਿਲਾ ਮੋਗਾ ਅਧੀਨ ਆਉਂਦੇ ਪਿੰਡ ਕੋਕਰੀ ਵਹਿਣੀਵਾਲ ’ਚ ਬੀਤੇ ਦਿਨ 11 ਵਜੇ ਦੇ ਕਰੀਬ ਦਰਦਨਾਕ ਸੜਕ ਹਾਦਸਾ ਵਾਪਰਿਆ। ਇਸ ਹਾਦਸੇ ਸਬੰਧੀ ਜਾਣਕਾਰੀ ਦਿੰਦਿਆ ਥਾਣਾ ਅਜੀਤਵਾਲ ਦੇ ਸਹਾਇਕ ਥਾਣੇਦਾਰ ਰਵੀ ਕਾਂਤ ਨੇ ਦੱਸਿਆ ਕਿ 4 ਨੌਜਵਾਨ ਮੋਟਰਸਾਈਕਲ ’ਤੇ ਗੁਰਦੁਆਰਾ ਨਾਨਕਸਰ ਵਿਖੇ ਮੱਥਾ ਟੇਕਣ ਜਾ ਰਹੇ ਸਨ। ਉਨ੍ਹਾਂ ਦੱਸਿਆ ਕਿ ਮੋਟਰਸਾਈਕਲ ਦੀ ਰਫ਼ਤਾਰ ਤੇਜ਼ ਹੋਣ ਦੀ ਵਜ੍ਹਾ ਨਾਲ ਬੇਕਾਬੂ ਹੋਣ ਕਰਕੇ ਹਾਦਸਾ ਵਾਪਰਿਆ।
ਉਨ੍ਹਾਂ ਦੱਸਿਆ ਕਿ ਮੋਟਸਾਈਕਲ ਸਵਾਰ 4 ਨੌਜਵਾਨਾਂ ’ਚੋਂ 2 ਦੀ ਤਾਂ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ 2 ਜਖ਼ਮੀ ਨੌਜਵਾਨਾਂ ਨੂੰ ਮੋਗਾ ਦੇ ਸਿਵਲ ਹਸਪਤਾਲ ’ਚ ਇਲਾਜ ਲਈ ਦਾਖ਼ਲ ਕਰਵਾਇਆ ਗਿਆ ਹੈ। ਹਾਦਸੇ ’ਚ ਮਰਨ ਵਾਲੇ ਨੌਜਵਾਨਾਂ ਦੀ ਪਛਾਣ ਅਰਸ਼ਦੀਪ ਅਤੇ ਰਮਨਦੀਪ ਸਿੰਘ ਵਾਸੀ ਭਿੰਡਰ ਕਲਾਂ ਵਜੋਂ ਹੋਈ ਹੈ, ਜਦਕਿ ਅਰਸ਼ਮੀਤ ਸਿੰਘ ਅਤੇ ਗੁਰਪ੍ਰੀਤ ਸਿੰਘ ਜਖ਼ਮੀ ਹੋਏ ਹਨ।
ਸਹਾਇਕ ਥਾਣੇਦਰਾ ਰਵੀ ਕਾਂਤ ਨੇ ਦੱਸਿਆ ਕਿ ਮ੍ਰਿਤਕ ਅਰਸ਼ਦੀਪ ਸਿੰਘ ਦੇ ਪਿਤਾ ਤਰਸੇਮ ਸਿੰਘ ਦੇ ਬਿਆਨ ਕਲਮਬੱਧ ਕਰਨ ਤੋਂ ਬਾਅਦ ਪੁਲਿਸ ਵਲੋਂ ਧਾਰਾ 174 ਤਹਿਤ ਕਾਰਵਾਈ ਕੀਤੀ ਜਾ ਰਹੀ ਹੈ।