Breaking- ਬਲਾਕ ਫਰੀਦਕੋਟ ਦੀਆਂ ਆਂਗਣਵਾੜੀ ਵਰਕਰਜ ਅਤੇ ਹੈਲਪਰਜ ਦੀ ਮੀਟਿੰਗ ਕੀਤੀ ਗਈ/ਕਾਲੇ ਦੁੱਪਟੇ ਲੈ ਕੇ 2 ਅਕਤੂਬਰ ਨੂੰ ਕਰਨਗੀਆਂ ਰੋਸ ਪ੍ਰਦਸ਼ਨ
ਫਰੀਦਕੋਟ, 28 ਸਤੰਬਰ – (ਪੰਜਾਬ ਡਾਇਰੀ) ਫਰੀਦਕੋਟ ਬਲਾਕ ਦੇ ਆਂਗਣਵਾੜੀ ਵਰਕਰਜ ਤੇ ਹੈਲਪਰਜ ਦੀ ਮੀਟਿੰਗ ਰੈਸਟ ਹਾਊਸ ਫਰੀਦਕੋਟ ਵਿਖੇ ਕੀਤੀ ਗਈ । ਬੈਠਕ ਦੀ ਅਗਵਾਈ ਬਲਾਕ ਪ੍ਰਧਾਨ ਖੁਸ਼ਪਾਲ ਕੌਰ ਨੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਦੇ ਦਿਸ਼ਾ ਨਿਰਦੇਸ਼ ਅਨੁਸਾਰ 2 ਅਕਤੂਬਰ ਨੂੰ ਬਲਾਕ ਪੱਧਰ ਤੇ ਸੂਬੇ ਭਰ ਵਿੱਚ ਦਿੱਤੇ ਜਾ ਰਹੇ ਧਰਨੇ ਦੀ ਤਿਆਰੀ ਕੀਤੀ ਗਈ । ਉਹਨਾਂ ਦੱਸਿਆ ਕਿ 2 ਅਕਤੂਬਰ ਨੂੰ ਆਈ.ਸੀ.ਡੀ.ਐਸ. ਸਕੀਮ ਨੂੰ ਸ਼ੁਰੂ ਹੋਇਆ 47 ਸਾਲ ਪੂਰੇ ਹੋ ਜਾਣਗੇ ਪਰ ਇੰਨੇ ਸਮੇਂ ਅੰਦਰ ਸਮੇਂ ਦੀਆਂ ਸਰਕਾਰਾਂ ਨੂੰ ਆਂਗਣਵਾੜੀ ਮੁਲਾਜਮਾ ਦੀਆਂ ਮੰਗਾਂ ਨਹੀਂ ਮੰਨੀਆਂ ਜਿਸ ਕਰਕੇ ਉਹਨਾਂ ਨੂੰ ਸੰਘਰਸ਼ ਕਰਨਾ ਪੈ ਰਿਹਾ ਹੈ । ਉਹਨਾਂ ਕਿਹਾ ਕਿ 2 ਅਕਤੂਬਰ ਨੂੰ ਹਰ ਬਲਾਕ ਤੇ ਧਰਨਾ ਪ੍ਰਦਰਸ਼ਨ ਕਰਕੇ ਉੱਚ ਅਧਿਕਾਰੀਆਂ ਰਾਹੀਂ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਨੂੰ ਮੰਗ ਪੱਤਰ ਦਿੱਤੇ ਜਾਣਗੇ । ਉਹਨਾਂ ਦੋਸ਼ ਲਗਾਇਆ ਕਿ AWW ਤੇ AWH ਪਿਛਲੇ 47 ਸਾਲਾਂ ਤੋਂ ਆਪਣੀਆ ਸੇਵਾਵਾਂ ਦੇ ਰਹੀਆਂ ਹਨ ਪਰ ਕੇਂਦਰ ਵਿਚ ਆਈਆਂ ਸਰਕਾਰਾਂ ਉਹਨਾਂ ਨੂੰ ਪੱਕਾ ਮੁਲਾਜਮ ਨਹੀਂ ਐਲਾਨਿਆਂ । ਉਹਨਾਂ ਕਿਹਾ ਕਿ ਜੇਕਰ 2 ਅਕਤੂਬਰ ਤੋਂ ਬਾਅਦ ਵੀ ਸੁੱਤੀ ਹੋਈ ਸਰਕਾਰ ਨਾ ਜਾਗੀ ਤਾਂ ਜੱਥੇਬੰਦੀ ਵੱਲੋਂ ਵੱਡੇ ਐਕਸ਼ਨ ਲਏ ਜਾਣਗੇ।
ਫਰੀਦਕੋਟ, ਬਲਾਕ ਪ੍ਰਧਾਨ : ਖੁਸ਼ਪਾਲ ਕੌਰ