Breaking- ਮੋਸਟ ਵਾਂਟੇਡ ਗੈਂਗਸਟਰ ਨੀਰਜ ਚਸਕਾ ਨੂੰ ਪੁਲਿਸ ਨੇ ਕਾਬੂ
ਚੰਡੀਗੜ੍ਹ, 29 ਸਤੰਬਰ – ਜਾਣਕਾਰੀ ਅਨੁਸਾਰ ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਟ (ਏਜੀਟੀਐਫ) ਨੇ ਦਵਿੰਦਰ ਬੰਬੀਹਾ ਗਰੁੱਪ ਦੇ ਮੋਸਟ ਵਾਟੇਂਡ ਗੈਂਗਟਰ ਨੀਰਜ ਚਸਕਾ ਨੂੰ ਗ੍ਰਿਫਤਾਰ ਕਰ ਲਿਆ ਹੈ। ਨੀਰਜ ਚਸਕਾ ਉਹੀ ਮੁਲਜ਼ਮ ਹੈ ਜਿਸ ਨੇ ਚੰਡੀਗੜ੍ਹ ਦੇ ਪਲੇਅ ਬੁਆਏ ਡਿਸਕੋ ਵਿੱਚ ਗੁਲਾਲ ਬਰਾੜ ਦਾ ਕਤਲ ਕੀਤਾ ਸੀ। ਗੁਰਲਾਲ ਬਰਾੜ ਗੋਲਡੀ ਬਰਾੜ ਦਾ ਅਸਲੀ ਭਰਾ ਸੀ।
ਨੀਰਜ ਚਸਕਾ ਦੀ ਗ੍ਰਿਫਤਾਰੀ ਨੂੰ ਲੈਕੇ ਬੰਬੀਹਾ ਗਰੁਪ ਬੁਖਲਾਹਟ ਵਿੱਚ ਹੈ। ਬੰਬੀਹਾ ਗਰੁਪ ਨੇ ਸੋਸ਼ਲ ਮੀਡੀਆ ਉਤੇ ਪੋਸਟ ਪਾਈ ਹੈ। ਜਿਸ ਵਿੱਚ ਪੰਜਾਬ ਪੁਲਿਸ ਨੂੰ ਧਮਕੀ ਦਿੱਤੀ ਹੈ ਕਿ ਸਾਡੇ ਸਾਥੀ ਨੀਰਜ ਚਸਕਾ ਨੂੰ ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟੀਮ ਨੇ ਗ੍ਰਿਫਤਾਰ ਕਰ ਲਿਆ ਹੈ, ਉਸ ਦਾ ਨਾ ਤਾਂ ਐਨਕਾਊਂਟਰ ਕੀਤਾ ਜਾਵੇ ਅਤੇ ਨਾ ਹੀ ਉਸ ਨਾਲ ਧੱਕਾ-ਮੁੱਕੀ ਕੀਤੀ ਜਾਵੇ, ਨਹੀਂ ਤਾਂ ਇਸ ਦਾ ਨਤੀਜਾ ਬੁਰਾ ਭੁਗਤਣਾ ਪਵੇਗਾ।