Breaking- ਦੀਵਾਲੀ ਦੇ ਮੌਕੇ ਤੇ ਇਕ ਗਹਿਣਿਆਂ ਦੇ ਇਕ ਕਾਰੋਬਾਰੀ ਨੇ ਆਪਣੇ ਵਰਕਰਾਂ ਨੂੰ 1.2 ਕਰੋੜ ਰੁਪਏ ਦੇ ਤੋਹਫੇ ਦਿੱਤੇ
17 ਅਕਤੂਬਰ – ਦੀਵਾਲੀ ਦਾ ਤਿਉਹਾਰ ਹੁਣ ਨੇੜੇ ਹੈ। ਅਜਿਹੇ ‘ਚ ਚੇਨਈ ਦੇ ਗਹਿਣਿਆਂ ਦੇ ਇਕ ਕਾਰੋਬਾਰੀ ਨੇ ਆਪਣੇ ਕਰਮਚਾਰੀਆਂ ਅਤੇ ਸਹਿਯੋਗੀਆਂ ਨੂੰ 1.2 ਕਰੋੜ ਰੁਪਏ ਦੀਆਂ ਕਾਰਾਂ ਅਤੇ ਬਾਈਕ ਦੇ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ।
ਚਲਾਨੀ ਜਵੈਲਰੀ ਦੇ ਮਾਲਕ ਜੈਅੰਤੀ ਲਾਲ ਨੇ ਆਪਣੇ ਕਰਮਚਾਰੀਆਂ ਅਤੇ ਸਹਿਯੋਗੀਆਂ ਨੂੰ ਅੱਠ ਕਾਰਾਂ ਅਤੇ 18 ਬਾਈਕ ਗਿਫਟ ਕੀਤੀਆਂ ਹਨ। ਇਹ ਤੋਹਫਾ ਮਿਲਣ ਤੋਂ ਬਾਅਦ ਉਨ੍ਹਾਂ ਦੇ ਕਰਮਚਾਰੀ ਹੈਰਾਨ ਰਹਿ ਗਏ। ਜਦੋਂ ਕਿ ਕਈਆਂ ਦੀਆਂ ਅੱਖਾਂ ਵਿੱਚ ਖੁਸ਼ੀ ਦੇ ਹੰਝੂ ਸਨ।
ਨਿਊਜ਼ ਏਜੰਸੀ ਏਐਨਆਈ ਦੀ ਇੱਕ ਖਬਰ ਮੁਤਾਬਕ ਜੈਅੰਤੀ ਲਾਲ ਨੇ ਕਿਹਾ ਕਿ ਉਨ੍ਹਾਂ ਦਾ ਸਟਾਫ ਉਨ੍ਹਾਂ ਦੇ ਪਰਿਵਾਰ ਵਰਗਾ ਹੈ ਅਤੇ ਉਨ੍ਹਾਂ ਨੇ ਹਰ ਉਤਰਾਅ-ਚੜ੍ਹਾਅ ਵਿੱਚ ਮੇਰਾ ਸਾਥ ਦਿੱਤਾ ਹੈ। ਜੈਅੰਤੀ ਲਾਲ ਨੇ ਕਿਹਾ ਕਿ ਇਹ ਤੋਹਫਾ ਉਨ੍ਹਾਂ ਦੇ ਕੰਮ ਨੂੰ ਉਤਸ਼ਾਹਿਤ ਕਰਨ ਅਤੇ ਉਨ੍ਹਾਂ ਦੀ ਜ਼ਿੰਦਗੀ ਵਿਚ ਕੁਝ ਖਾਸ ਪਲ ਜੋੜਨ ਲਈ ਹੈ। ਇਹਨਾਂ ਸਾਰੇ ਕਰਮਚਾਰੀਆਂ ਨੇ ਮੇਰੇ ਕਾਰੋਬਾਰ ਵਿੱਚ ਸਾਰੇ ਉਤਰਾਅ-ਚੜ੍ਹਾਅ ਵਿੱਚ ਮੇਰੇ ਨਾਲ ਕੰਮ ਕੀਤਾ ਹੈ ਅਤੇ ਲਾਭ ਕਮਾਉਣ ਵਿੱਚ ਮੇਰੀ ਮਦਦ ਕੀਤੀ ਹੈ।