Breaking- ਸਬ-ਇੰਸਪੈਕਟਰ ਮੁਅੱਤਲ
ਚੰਡੀਗੜ੍ਹ, 28 ਜੂਨ – (ਪੰਜਾਬ ਡਾਇਰੀ) ਐਤਵਾਰ ਰਾਤ ਡੇਰਾਬੱਸੀ ਦੇ ਹੈਬਤਪੁਰ ਰੋਡ ਉਤੇ ਨੌਜਵਾਨਾਂ ਦੀ ਤਲਾਸ਼ੀ ਦੌਰਾਨ ਪੁਲਿਸ ਅਤੇ ਕੁਝ ਨੌਜਵਾਨਾਂ ਵਿਚਾਲੇ ਤਕਰਾਰ ਵੀ ਹੋ ਗਈ। ਝਗੜਾ ਇੰਨਾ ਵੱਧ ਗਿਆ ਕਿ ਪੁਲਿਸ ਨੇ ਗੋਲੀ ਚਲਾ ਦਿੱਤੀ। ਪੁਲਿਸ ਵੱਲੋਂ ਚਲਾਈ ਗੋਲੀ ਵਿੱਚ ਇਕ ਵਿਅਕਤੀ ਜ਼ਖ਼ਮੀ ਹੋ ਗਿਆ। ਜਿਸ ਦੀ ਪਛਾਣ ਹਿਤੇਸ਼ ਵਜੋਂ ਹੋਈ ਹੈ। ਝਗੜੇ ‘ਚ ਇਕ ਪੁਲਿਸ ਦਾ ਨੌਜਵਾਨ ਵੀ ਜ਼ਖਮੀ ਹੋ ਗਿਆ ਹੈ। ਡੇਰਾਬੱਸੀ ਵਿੱਚ ਨਾਕੇ ਦੌਰਾਨ ਕੁੱਝ ਲੋਕਾਂ ਨਾਲ ਹੱਥੋਪਾਈ ਦੌਰਾਨ ਨੌਜਵਾਨ ਦੀ ਲੱਤ ਉਤੇ ਗੋਲੀ ਚਲਾਉਣ ਵਾਲੇ ਸਬ-ਇੰਸਪੈਕਟਰ ਬਲਵਿੰਦਰ ਸਿੰਘ ਮੁਅੱਤਲ ਕਰ ਦਿੱਤਾ ਹੈ। ਘਟਨਾ ਦੀ ਵੀਡੀਓ ਸਾਹਮਣੇ ਆਉਣ ਮਗਰੋਂ ਵਿਭਾਗ ਨੇ ਵੱਡੀ ਕਾਰਵਾਈ ਅੰਜਾਮ ਦਿੱਤਾ ਹੈ।