Breaking- ਪੰਜਾਬ ਦੇ ਮੁੱਦਿਆਂ ਨੂੰ ਛੱਡ ਕੇ ਵਿਰੋਧੀ ਮੇਰੇ ਬੂਟਾਂ ਤੇ ਪੈਨ ਦੀਆਂ ਗੱਲਾਂ ਕਰਦੇ ਹਨ, ਕਿਉਂਕਿ ਉਨ੍ਹਾਂ ਨੂੰ ਮੇਰੇ ‘ਚ ਕੋਈ ਗ਼ਲਤੀ ਨਹੀਂ ਲੱਭਦੀ – ਭਗਵੰਤ ਮਾਨ
ਠੀਕਰੀਵਾਲਾ, 19 ਜਨਵਰੀ – ਮੁੱਖ ਮੰਤਰੀ ਭਗਵੰਤ ਮਾਨ ਨੇ ਵਿਰੋਧੀਆਂ ਨੂੰ ਨਿਸ਼ਾਨੇ ਤੇ ਲੈਂਦੇ ਹੋਏ ਕਿਹਾ ਕਿ ਪੰਜਾਬ ਦੇ ਮੁੱਦਿਆਂ ਨੂੰ ਛੱਡ ਕੇ ਵਿਰੋਧੀ ਮੇਰੇ ਬੂਟਾਂ ਤੇ ਪੈਨ ਦੀਆਂ ਗੱਲਾਂ ਕਰਦੇ ਹਨ, ਕਿਉਂਕਿ ਉਨ੍ਹਾਂ ਨੂੰ ਮੇਰੇ ’ਚ ਕੋਈ ਗ਼ਲਤੀ ਨਹੀਂ ਲੱਭਦੀ । ਅਸੀਂ ਪੰਜਾਬ ਦੇ ਬੱਚਿਆਂ ਨੂੰ ਵਧੀਆਂ ਸਿੱਖਿਆ ਦੇਵਾਂਗੇ, 36 ਪ੍ਰਿੰਸੀਪਲ ਸਿੰਗਾਪੁਰ ਤੋਂ ਸਿਖਲਾਈ ਲੈ ਕੇ ਆਉਣਗੇ ।
ਉਨ੍ਹਾਂ ਨਾਲ ਇਹ ਵੀ ਕਿਹਾ ਕਿ ਠੀਕਰੀਵਾਲਾ ਦੇ ਕੁੜੀਆਂ ਦੇ ਸਕੂਲ ਨੂੰ ਨਰਸਿੰਗ ਕਾਲਜ ਵਿੱਚ ਤਬਦੀਲ ਕਰ ਰਹੇ ਹਾਂ । ਅਸੀਂ ਘਰਾਂ ’ਚ ਜਾ ਕੇ ਕੁੰਡੇ ਖੜਕਾ ਕੇ ਸਾਡੀਆਂ ਬੇਟੀਆਂ ਨੂੰ ਨੌਕਰੀਆਂ ਦੇਵਾਂਗੇ ।