ਸੰਤ ਬਾਬਾ ਪੂਰਨ ਦਾਸ ਜੀ ਦੀ 57ਵੀਂ ਬਰਸੀ ਮੌਕੇ 35 ਯੂਨਿਟ ਖੂਨਦਾਨ ਕੀਤਾ
ਨੌਜਵਾਨਾਂ ਨੂੰ ਖੂਨਦਾਨ ਕਰਨ ਲਈ ਅੱਗੇ ਆਉਣ ਚਾਹਿਦਾ ਹੈ …ਐਡਵੋਕੇਟ ਖੱਟੜਾ
ਪਟਿਆਲਾ 10 ਮਈ (ਪੰਜਾਬ ਡਾਇਰੀ) ਜਾਗਦੇ ਰਹੋ ਯੂਥ ਕਲੱਬ ਬਿਸਨਗੜ੍ਹ ਸੰਬੰਧਿਤ ਨਹਿਰੂ ਯੁਵਾ ਕੇਂਦਰ ਪਟਿਆਲਾ (ਭਾਰਤ ਸਰਕਾਰ) ਨੇ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਅਤੇ ਦੀ ਪਟਿਆਲਾ ਵੈਲਫੇਅਰ ਸੁਸਾਇਟੀ ਦੇ ਸਹਿਯੋਗ ਨਾਲ ਸੰਤ ਬਾਬਾ ਪੂਰਨ ਦਾਸ 57ਵੀਂ ਬਰਸੀ ਨੂੰ ਸਮਰਪਿਤ ਡੇਰਾ ਗੁਫਾਸਰ ਸਾਹਿਬ ਰੋੜੇਵਾਲ ਵਿਖੇ,ਖੂਨਦਾਨ ਕੈਂਪ ਲਗਾਇਆ ਗਿਆ।ਜਿਸ ਦਾ ਰਸਮੀਂ ਉਦਘਾਟਨ ਸਰਪੰਚ ਬਲਵਿੰਦਰ ਸਿੰਘ ਕੰਗ ਨੇ ਖੂਨਦਾਨ ਕਰਕੇ ਕੀਤਾ।ਮੁੱਖ ਮਹਿਮਾਨ ਐਡਵੋਕੇਟ ਸਤਵੀਰ ਸਿੰਘ ਖੱਟੜਾ ਨੇ ਸਿਰਕਤ ਕੀਤੀ।
ਖੂਨਦਾਨ ਕੈਂਪ ਵਿੱਚ ਕ੍ਰਿਸ਼ਨ ਸਿੰਘ, ਅਰਵਿੰਦਰ ਸਿੰਘ ਅਤੇ ਕਮਲਜੀਤ ਸਿੰਘ ਸਮੇਤ 35 ਖੂਨਦਾਨੀਆ ਨੇ ਖੂਨਦਾਨ ਕੀਤਾ।ਇਸ ਮੌਕੇ ਐਡਵੋਕੇਟ ਸਤਵੀਰ ਸਿੰਘ ਖੱਟੜਾ ਨੇ ਕਿਹਾ ਕਿ ਨੌਜਵਾਨਾਂ ਨੂੰ ਖੂਨਦਾਨ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ,ਤਾਂ ਕਿ ਲੋੜਵੰਦ ਮਰੀਜਾਂ ਨੂੰ ਖੂਨ ਸਮੇਂ ਸਿਰ ਮਿਲ ਸਕੇ।ਖੂਨਦਾਨ ਸਭ ਤੋ ਉੱਤਮ ਦਾਨ ਹੈ,ਜੋ ਕਿ ਹਰ ਤੰਦਰੁਸਤ ਇਨਸਾਨ ਨੂੰ ਦਾਨ ਕਰਨਾ ਚਾਹੀਦਾ ਹੈ।ਖੂਨਦਾਨ ਕਰਨ ਨਾਲ ਸਾਡੀ ਸਿਹਤ ਬਿਮਾਰੀਆਂ ਤੋਂ ਰਹਿਤ ਰਹਿੰਦੀ ਹੈ। ਮਹੰਤ ਗੁਰਚਰਨ ਦਾਸ ਵੱਲੋਂ ਸਮੂਹ ਖੂਨਦਾਨੀਆਂ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਜਥੇਦਾਰ ਅਮਰਜੀਤ ਸਿੰਘ ਲੰਗ ਨੇ ਆਏ ਹੋਏ,ਟੀਮ ਮੈਂਬਰਾ ਅਤੇ ਖੂਨਦਾਨੀਆ ਦਾ ਧੰਨਵਾਦ ਕੀਤਾ।ਇਸ ਮੌਕੇ ਮਹੰਤ ਗੁਰਚਰਨ ਦਾਸ (ਗੱਦੀ ਨਸੀਨ),ਐਡਵੋਕੇਟ ਸਤਵੀਰ ਸਿੰਘ ਖੱਟੜਾ,ਸਰਪੰਚ ਬਲਵਿੰਦਰ ਸਿੰਘ ਕੰਗ,ਬੱਬੀ ਟਿਵਾਣਾ,ਠੇਕੇਦਾਰ ਜਤਿੰਦਰ ਸੋਮਲ,ਥਾਣੇਦਾਰ ਮਲਕੀਤ ਸਿੰਘ,ਜਥੇਦਾਰ ਅਮਰਜੀਤ ਸਿੰਘ ਲੰਗ,ਮਨਜੀਤ ਸਿੰਘ ਕਾਠਮੱਠੀ,ਵਰਮਾ ਕਾਠਮੱਠੀ,ਨੰਬਰਦਾਰ ਜਗਤਾਰ ਸਿੰਘ,ਸੰਦੀਪ ਸਿੰਘ,ਗਿਆਨ ਭਜਨ ਸਿੰਘ,ਯਾਦਵਿੰਦਰ ਸਿੰਘ,ਪੀ.ਏ.ਤਰਸੇਮ ਸਿੰਘ ਕੋਟਲੀ ਹਾਜਰ ਸਨ।