ਵੋਟਰ ਸੂਚੀਆਂ ਦੀ ਸਰਸਰੀ ਸੁਧਾਈ ਅਤੇ ਵੋਟਰਾਂ ਦੇ ਘਰ-ਘਰ ਜਾ ਕੇ ਸਰਵੇ ਕਰਨਗੇ ਬੀ.ਐਲ.ਓਜ਼.-ਬਲਜੀਤ ਕੌਰ
ਫਰੀਦਕੋਟ, 22 ਜੁਲਾਈ (ਪੰਜਾਬ ਡਾਇਰੀ)- ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਮਿਤੀ 21-07-2023 ਤੋਂ 21-08-2023 ਤੱਕ ਵੋਟਰ ਸੂਚੀਆਂ ਦੀ ਸਰਸਰੀ ਸੁਧਾਈ ਅਤੇ ਬੀ.ਐਲ.ਓਜ਼ ਦੁਆਰਾ ਘਰ-ਘਰ ਜਾ ਕੇ ਸਰਵੇ ਕਰਨ ਦਾ ਕੰਮ ਸ਼ੁਰੂ ਹੋ ਚੁੱਕਾ ਹੈ। ਇਹ ਜਾਣਕਾਰੀ ਜਿਲ੍ਹਾ ਚੋਣਕਾਰ ਰਜਿਸਟਰੇਸ਼ਨ ਅਫਸਰ ਕਮ ਉਪ ਮੰਡਲ ਮੈਜਿਸਟਰੇਟ ਫਰੀਦਕੋਟ ਬਲਜੀਤ ਕੌਰ ਨੇ ਦਿੱਤੀ।
ਉਨ੍ਹਾਂ ਕਿਹਾ ਕਿ ਇਸ ਸਬੰਧੀ ਵਿਧਾਨ ਸਭਾ ਹਲਕਾ 087 ਫ਼ਰੀਦਕੋਟ ਅਧੀਨ ਆਉਂਦੇ 185 ਬੂਥਾਂ ਦੇ ਬੀ.ਐਲ.ਓਜ਼ ਨੂੰ ਘਰ-ਘਰ ਜਾ ਕੇ ਸਰਵੇ ਕਰਨ ਅਤੇ ਬੀ.ਐਲ.ਓ. ਐਪ ਦੀ ਟ੍ਰੇਨਿੰਗ ਗਈ ਜਾ ਚੁੱਕੀ ਹੈ। ਬੀ.ਐਲ.ਓਜ ਆਪਣੇ ਬੂਥਾਂ ਦੇ ਘਰ-ਘਰ ਜਾ ਕੇ ਬੀ.ਐਲ.ਓ ਐਪ ਵਿੱਚ ਦਿੱਤੇ ਗਏ ਹਾਊਸ ਟੂ ਹਾਊਸ ਸਰਵੇ ਦਾ ਕੰਮ ਪੂਰਾ ਕਰਨਗੇ। ਉਨ੍ਹਾਂ ਕਿਹਾ ਕਿ ਹਾਊਸ ਨੂੰ ਹਾਊਸ ਸਰਵੇ ਦੌਰਾਨ ਬੀ.ਐਲ.ਓਜ਼ ਦੁਆਰਾ ਆਮ ਜਨਤਾ ਦੀਆਂ ਸਾਰੀਆਂ ਵੋਟਾਂ ਨੂੰ ਵੈਰੀਫਾਈ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਆਮ ਲੋਕ ਫਾਰਮ ਨੰ: 6 (ਨਵੀਂ ਵੋਟ ਬਨਾਉਣ ਲਈ), ਫਾਰਮ ਨੰ: 6ਏ (ਐੱਨ.ਆਰ.ਆਈ ਵੋਟਰਜ਼ ਲਈ), ਫਾਰਮ ਨੰ: 7 (ਵੋਟ ਕਰਵਾਉਣ ਲਈ ਅਤੇ ਫਾਰਮ ਨੰ: 8 (ਵੋਟਰ ਕਾਰਡ ਵਿੱਚ ਕਿਸੇ ਤਰ੍ਹਾਂ ਦੀ ਸੋਧ ਕਰਨ, ਸਿਫਟ ਕਰਵਾਉਣ ਲਈ) ਬੀ.ਐੱਲ.ਓਜ ਕੋਲ ਫਾਰਮ ਭਰ ਸਕਦੇ ਹਨ।