ਸਰਕਾਰੀ ਸਕੂਲਾਂ ‘ਚ ਵਧ ਰਹੇ ਦਾਖਲੇ ਨੂੰ ਲੈ ਕੇ CM ਮਾਨ ਨੇ ਪ੍ਰਗਟਾਈ ਖੁਸ਼ੀ, ਕਿਹਾ-‘ਸਿੱਖਿਆ ਕ੍ਰਾਂਤੀ ਵੱਲ ਵਧਦਾ ਪੰਜਾਬ’
ਚੰਡੀਗੜ੍ਹ, 24 ਜੁਲਾਈ (ਡੇਲੀ ਪੋਸਟ ਪੰਜਾਬੀ)- ਪੰਜਾਬ ਦੇ ਸਰਕਾਰੀ ਸਕੂਲਾਂ ਵਿਚ ਪਿਛਲੇ ਸਾਲ ਦੀ ਤੁਲਨਾ ਵਿਚ ਇਸ ਸਾਲ ਜ਼ਿਆਦਾ ਬੱਚਿਆਂ ਨੇ ਦਾਖਲ ਕਰਵਾਇਆ ਹੈ। ਇਸ ਨੂੰ ਲੈ ਕੇ ਸੀਐੱਮ ਮਾਨ ਨੇ ਖੁਸ਼ੀ ਪ੍ਰਗਟ ਕੀਤੀ ਹੈ। ਉਨ੍ਹਾਂ ਨੇ ਟਵੀਟ ਕਰਕੇ ਕਿਹਾ ਕਿ ਇਹ ਬਹੁਤ ਖੁਸ਼ੀ ਦੀ ਗੱਲ ਹੈ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਵਿਚ ਨਾਮਜ਼ਦਗੀ ਪਿਛਲੇ ਸਾਲਾਂ ਦੀ ਤੁਲਨਾ ਵਿਚ ਵਧ ਗਈ ਹੈ।
ਸਿੱਖਿਆ ਕ੍ਰਾਂਤੀ ਵੱਲ ਵਧਦਾ ਪੰਜਾਬ…
ਬੜੀ ਖੁਸ਼ੀ ਦੀ ਗੱਲ ਹੈ…ਪੰਜਾਬ ਦੇ ਸਰਕਾਰੀ ਸਕੂਲਾਂ ‘ਚ ਦਾਖਲੇ ਪਿਛਲੇ ਸਾਲਾਂ ਨਾਲੋਂ ਵੱਧ ਰਹੇ ਨੇ…ਪ੍ਰੀ ਪ੍ਰਾਇਮਰੀ(1) ‘ਚ 16.3% ਦਾ ਵਾਧਾ ਤੇ ਪ੍ਰੀ ਪ੍ਰਾਇਮਰੀ(2) ‘ਚ 9.9% ਦਾ ਵਾਧਾ ਦਰਜ ਹੋਇਆ ਹੈ…ਸਾਡੀ ਸਰਕਾਰ ਦੀ ਪੂਰੀ ਕੋਸ਼ਿਸ਼ ਹੈ ਬੱਚਿਆਂ ਨੂੰ ਪੜਾਈ ਦਾ ਵਧੀਆ ਮਾਹੌਲ ਦੇਈਏ…ਪੰਜਾਬ ਦੇ ਸਰਕਾਰੀ… pic.twitter.com/q6WSIclRKe
— Bhagwant Mann (@BhagwantMann) July 24, 2023
ਪ੍ਰੀ-ਪ੍ਰਾਇਮਰੀ (1) ਵਿਚ 16.3 ਅਤੇ ਪ੍ਰੀ ਪ੍ਰਾਇਮਰੀ (2) ਵਿਚ 9.9 ਫੀਸਦੀ ਦਾ ਵਾਧਾ ਹੋਇਆ ਹੈ। ਸਾਡੀ ਸਰਕਾਰ ਬੱਚਿਆਂ ਨੂੰ ਬੇਹਤਰ ਪੜ੍ਹਾਈ ਦਾ ਮਾਹੌਲ ਦੇਣ ਲਈ ਸਖਤ ਮਿਹਨਤ ਕਰ ਰਹੀ ਹੈ। ਪੰਜਾਬ ਵਿਚ ਸਰਕਾਰੀ ਸਕੂਲਾਂ ਦੀ ਤਸਵੀਰ ਤੇ ਤਕਦੀਰ ਦੋਵੇਂ ਬਦਲ ਰਹੀ ਹੈ। ਪੰਜਾਬ ਸਿੱਖਿਆ ਕ੍ਰਾਂਤੀ ਵੱਲ ਵਧਦਾ ਪੰਜਾਬ ਹੈ।