ਔਰਤਾਂ ਤੇ ਅਤਿਆਚਾਰ ਕਦੋ ਬੰਦ ਹੋਣਗੇ-ਮਨਜੀਤ ਕੌਰ ਨੰਗਲ
ਫਰੀਦਕੋਟ, 24 ਜੁਲਾਈ (ਪੰਜਾਬ ਡਾਇਰੀ)- ਮਨੀਪੁਰ ਵਿਚ ਜੋ ਘਟਨਾ ਹੋਈ ਬਹੁਤ ਹੀ ਜਿਆਦਾ ਇਨਸਾਨੀਅਤ ਨੂੰ ਘਟਨਾ ਦੀ ਨਿਖੇਧੀ ਹਰ ਵਰਗ ਦੇ ਲੋਕਾਂ ਨੇ ਕੀਤੀ ਹੈ, ਪਰ ਇਕੱਲੀ ਨਿਖੇਧੀ ਕਰਨ ਨਾਲ ਇਸ ਘਿਨੋਣੀ ਜੁਰਮ ਨੂੰ ਨੱਥ ਨਹੀਂ ਪਾਈ ਜਾ ਸਕਦੀ ਹੈ। ਇਹ ਲੋਕ ਕਿਸੇ ਧਰਮ ਜਾਤੀ ਨਾਲ ਸਬੰਧਤ ਨਹੀ ਹੁੰਦੇ। ਇਨ੍ਹਾਂ ਬੰਦਿਆ ਦੀ ਕੋਈ ਨਸਲ ਨਹੀਂ ਹੁੰਦੀ, ਇਹ ਲੋਕ ਵੈਸੀਅਰ ਹੁੰਦੇ ਹਨ। ਇਨ੍ਹਾਂ ਲੋਕਾਂ ਨੂੰ ਕੀ ਇਹ ਨਹੀ ਪਤਾ ਕਿ ਇਨ੍ਹਾਂ ਨੇ ਵੀ ਇਕ ਔਰਤ ਦੀ ਕੁੱਖੋ ਜਨਮ ਲੈ ਕੇ ਉਸੇ ਔਰਤ ਨੂੰ ਸ਼ਰਮਸਾਰ ਕਰਨਾ ਕਿੰਨੀ ਕੁ ਬਹਾਦਰੀ ਦੀ ਗੱਲ ਹੈ। ਇਹ ਹਰਕਤ ਸਮਾਜ ਵਿਚ ਬਹੁਤ ਵੱਡਾ ਕੋਹੜ ਹੈ। ਇਸ ਕੋਹੜ ਦੇ ਪਿੱਛੇ ਸਾਡਾ ਕਾਨੂੰਨ ਵੈਸੀ ਦਰਿੰਦਿਆ ਨੂੰ ਸਖਤ ਸਜਾ ਕਿਉ ਨਹੀ ਦਿੰਦਾ। ਸਾਡੇ ਸਮਾਜ ਵਿਚ ਅਣਸੁਖਾਵੀਆ ਘਟਨਾ ਹੁੰਦੀਆਂ ਹੀ ਰਹਿੰਦੀਆਂ ਹਨ। ਇਸ ਕਰਕੇ ਸਾਡੇ ਸਮਾਜ ਨੂੰ ਇਨ੍ਹਾਂ ਕਾਨੂੰਨ ਘਾੜਿਆ ਤੇ ਜੋਰ ਦੇਣਾ ਚਾਹੀਦਾ ਹੈ। ਇਸ ਤਰ੍ਹਾਂ ਤੇ ਲੋਕਾਂ ਨੂੰ ਸਖਤ ਤੋਂ ਸਖਤ ਸਜਾ ਦਿੱਤੀ ਜਾਵੇ।
ਮੈਂ ਇਹ ਕਹਿਣ ਤੋਂ ਗੁਰੇਜ ਵੀ ਨਹੀ ਕਰਦੀ ਕਿ ਇਸ ਮੁਲਕ ਵਿਚ ਦਰੱਖਤ ਸੁਰੱਖਿਅਤ ਹੈ ਅਤੇ ਨਾ ਹੀ ਛਾਂ ਸੁਰੱਖਿਅਤ ਹੈ, ਨਾ ਚਿੜੀ ਸੁਰੱਖਿਅਤ ਹੈ, ਨਾ ਕਾਂ ਸੁਰੱਖਿਅਤ ਹੈ, ਜੇ ਸੁਰੱਖਿਅਤ ਹੈ ਤਾਂ ਇਕ ਗਾਂ ਸੁਰੱਖਿਅਤ ਹੈ। ਇਹ ਘਟਨਾ ਮਨੀਪੁਰ ਜਿਥੇ ਇਕ ਔਰਤ ਨੂੰ ਸ਼ਰੇਆਮ ਨਗਨ ਕਰਕੇ ਬਜਾਰਾਂ ਵਿੱਚ ਘੁਮਾਇਆ ਗਿਆ ਹੈ। ਇਹ ਘਟਨਾ ਸਾਡੇ ਸਮਾਜ ਤੇ ਬਹੁਤ ਹੀ ਕਰਾਰੀ ਚਪੇੜ ਹੈ, ਜਿਹੜੀ ਔਰਤ ਨੇ ਸਾਨੂੰ ਜੱਗ ਜਹਾਨ ਦਿਖਾਇਆ ਉਸ ਔਰਤ ਨੂੰ ਸ਼ਰੇਆਮ ਬਜਾਰ ਵਿੱਚ ਨਗਨ ਕਰਕੇ ਘੁਮਾਉਣਾ ਕਿੰਨੀ ਕੁ ਬਹਾਦਰੀ ਸਮਝਦੇ ਹਾਂ ਜਾਂ ਇਹ ਬਦਲਾ ਨੀਤੀ ਦੀ ਭਾਵਨਾ ਹੈ ਜੋ ਇਹ ਦਰਿੰਦੇ ਸਮਾਜ ਵਿੱਚ ਰਹਿੰਦੇ ਹਨ ਕੀ ਉਨ੍ਹਾਂ ਨੂੰ ਸਮਾਜ ਵਿੱਚ ਰਹਿਣ ਦਾ ਹੱਕ ਹੈ।
ਇਹੋ ਜਿਹੇ ਦਰਿੰਦਿਆ ਦੇ ਖਿਲਾਫ ਸਮਾਜ ਨੂੰ ਅੱਗ ਲਾਉਣਾ ਚਾਹੁੰਦੇ ਹਨ। ਮੈਂ ਆਪਣੀਆ ਧੀਆਂ ਭੈਣਾਂ ਨੂੰ ਕਹਿਣਾ ਚਾਹੁੰਦੀ ਹਾਂ ਕਿ ਆਪਾ ਇੱਕਜੁਟ ਹੋ ਕੇ ਮਰਦਾਂ ਪ੍ਰਧਾਨ ਸਮਾਜ ਵਿੱਚ ਇਨ੍ਹਾਂ ਦਰਿੰਦਿਆਂ ਦਾ ਪੂਰੀ ਬਹਾਦਰੀ ਨਾਲ ਸਾਹਮਣਾ ਕੀਤਾ ਜਾਵੇ ਅਤੇ ਕਾਨੂੰਨ ਘਾੜਿਆ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਇਨ੍ਹਾਂ ਦਰਿੰਦਿਆਂ ਨੂੰ ਸਖਤ ਤੋਂ ਸਖਤ ਸਜਾ ਦਿੱਤੀ ਜਾਵੇ।
-ਮਨਜੀਤ ਕੌਰ ਨੰਗਲ
ਸਿਟੀਜਨ ਸੇਵਾ ਸੁਟਾਇਟੀ ਪ੍ਰਧਾਨ