ਹਨੂਮਾਨ ਮੰਦਰ ਅਨੰਦੇਅਨਾ ਗੇਟ ਵਿਖੇ ਜਨਮ ਅਸ਼ਟਮੀ 7 ਸਤੰਬਰ ਨੂੰ
ਫਰੀਦਕੋਟ, 25 ਅਗਸਤ (ਪੰਜਾਬ ਡਾਇਰੀ)- ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ 7 ਸਤੰਬਰ ਨੂੰ ਪ੍ਰਾਚੀਨ ਇਤਿਹਾਸਕ ਸ਼ਿਵ ਹਨੂਮਾਨ ਮੰਦਰ ਅਨੰਦੇਅਨਾ ਗੇਟ ਵਿਖੇ ਸ਼ਰਧਾ ਅਤੇ ਧੂਮਧਾਮ ਨਾਲ ਮਨਾਈ ਜਾਵੇਗੀ।
ਇਹ ਜਾਣਕਾਰੀ ਦਿੰਦੇ ਹੋਏ ਮੰਦਰ ਕਮੇਟੀ ਦੇ ਪ੍ਰਧਾਨ ਅਤੇ ਪ੍ਰਸਿੱਧ ਸਮਾਜ ਸੇਵੀ ਨਾਇਬ ਰਾਜ ਪੰਪੀ ਨੇ ਦੱਸਿਆ ਕਿ ਕਰਨ ਮਿਊਜ਼ੀਕਲ ਗਰੁੱਪ ਅਤੇ ਪੰਡਿਤ ਪਰਬੋਧ ਸ਼ਰਮਾ ਸ਼੍ਰੀ ਕ੍ਰਿਸ਼ਨ ਭਗਵਾਨ ਦਾ ਗੁਣਗਾਨ ਕਰਨਗੇ।ਉਨ੍ਹਾਂ ਦੱਸਿਆ ਕਿ ਇਹ ਧਾਰਮਿਕ ਆਯੋਜਨ ਸ਼ਾਮ 7 ਵਜੇ ਤੋਂ ਲੈ ਕੇ ਪ੍ਰਭੂ ਇੱਛਾ ਤੱਕ ਚੱਲੇਗਾ। ਮੰਦਰ ਨੂੰ ਸ਼ਾਨਦਾਰ ਢੰਗ ਨਾਲ ਸਜਾਇਆ ਜਾਵੇਗਾ ਅਤੇ ਭਗਤਾਂ ਲਈ ਪ੍ਰਸ਼ਾਦ ਵਰਤਾਇਆ ਜਾਵੇਗਾ।
ਇਸ ਮੌਕੇ ਮਦਨ ਦਿਉੜਾ ਸਰਪ੍ਰਸਤ, ਦਰਸ਼ਨ ਲਾਲ ਸੀਨੀਅਰ ਮੈਂਬਰ, ਪਵਨ ਵਰਮਾ ਵਾਈਸ ਪ੍ਰਧਾਨ, ਸੁਰਿੰਦਰ ਸ਼ਰਮਾ ਮੈਨੇਜਰ, ਬਲਜਿੰਦਰ ਗੋਪੀ ਖਜਾਨਚੀ, ਰਾਕੇਸ਼ ਗਰਗ ਸਲਾਹਕਾਰ, ਵਿਸ਼ਾਲ ਚਾਵਲਾ ਜੁਆਇਟ ਸੈਕਟਰੀ, ਸੁਸ਼ੀਲ ਕੁਮਾਰ ਸੀਨੀਅਰ ਮੈਂਬਰ, ਬਲਦੇਵ ਰਾਜ ਮੁਠੜੇਜਾ ਸੀਨੀਅਰ ਮੈਂਬਰ, ਰਤਨ ਲਾਲ ਸੀਨੀਅਰ ਮੈਂਬਰ, ਕੇਵਕ ਕ੍ਰਿਸ਼ਨ ਸੇਠੀ ਸੀਨੀਅਰ ਮੈਂਬਰ, ਦੀਪਕ ਵਰਮਾ ਮੈਂਬਰ, ਰਾਜੀਵ ਸਿੰਗਲਾ ਸਹਿਯੋਗੀ, ਗੌਤਮ ਬਾਂਸਲ ਐਡਵੋਕੇਟ ਹਾਜਰ ਸਨ।