ਬਾਬਾ ਫ਼ਰੀਦ ਸੰਸਥਾਵਾਂ ਵੱਲੋਂ ਕਰਵਾਏ ਗਏ ਸਕੂਲੀ-ਬੱਚਿਆਂ ਦੇ ਮੁਕਾਬਲਿਆਂ ਦੇ ਨਤੀਜੇ ਐਲਾਨੇ
– ਜੇਤੂ ਵਿਦਿਆਰਥੀਆਂ ਨੂੰ 23 ਸਤੰਬਰ ਨੂੰ ਕੀਤੇ ਜਾਣਗੇ ਇਨਾਮ ਤਕਸੀਮ
ਫਰੀਦਕੋਟ, 19 ਸਤੰਬਰ (ਪੰਜਾਬ ਡਾਇਰੀ)- ਬਾਬਾ ਫਰੀਦ ਆਗਮਨ-ਪੁਰਬ 2023 ਮੌਕੇ 14, 15 ਅਤੇ 16 ਸਤੰਬਰ ਨੂੰ ਕਰਵਾਏ ਗਏ ਸਕੂਲੀ ਬੱਚਿਆਂ ਦੇ ਮੁਕਾਬਲਿਆਂ ਦਾ ਨਤੀਜਾ ਸ. ਇੰਦਰਜੀਤ ਸਿੰਘ ਖਾਲਸਾ ਜੀ ਦੀ ਰਹਿਨੁਮਾਈ ਹੇਠ ਬਾਬਾ ਫਰੀਦ ਧਾਰਮਿਕ ਸੰਸਥਾਵਾਂ ਦੇ ਪ੍ਰਧਾਨ ਸ. ਗੁਰਇੰਦਰ ਮੋਹਨ ਜੀ ਵੱਲੋਂ ਐਲਾਨ ਕੀਤਾ ਗਿਆ। ਇਨ੍ਹਾਂ ਮੁਕਾਬਲਿਆਂ ਦੌਰਾਨ ਫ਼ਰੀਦਕੋਟ, ਮੁਕਤਸਰ ਫਾਜ਼ਿਲਕਾ ਆਦਿ ਜ਼ਿਲ੍ਹਿਆਂ ਦੇ ਸਕੂਲੀ-ਵਿਦਿਆਰਥੀਆਂ ਨੇ ਲੇਖ, ਭਾਸ਼ਣ, ਪ੍ਰਸ਼ਨੋਤਰੀ ਅਤੇ ਸ਼ਬਦ-ਗਾਇਨ ਮੁਕਾਬਲਿਆਂ ਵਿੱਚ ਬਹੁਤ ਹੀ ਵੱਧ-ਚੜ੍ਹ ਕੇ ਅਤੇ ਉਤਸ਼ਾਹ ਨਾਲ ਹਿੱਸਾ ਲਿਆ ।
ਐਲਾਨੇ ਗਏ ਇਨ੍ਹਾਂ ਨਤੀਜਿਆਂ ਵਿੱਚ ਲੇਖ ਮੁਕਾਬਲੇ ਵਿੱਚੋਂ ਐਸ਼ਮੀਤ ਕੌਰ ਦਸ਼ਮੇਸ਼ ਪਬਲਿਕ ਸਕੂਲ ਕੋਟਕਪੂਰਾ ਨੇ ਪਹਿਲਾ, ਮਹਿਕਪ੍ਰੀਤ ਕੌਰ ਬਾਬਾ ਫ਼ਰੀਦ ਪਬਲਿਕ ਸਕੂਲ ਫ਼ਰੀਦਕੋਟ ਨੇ ਦੂਜਾ, ਅੰਜਨਵੀਰ ਸਿੰਘ, ਦਸਮੇਸ਼ ਪਬਲਿਕ ਸਕੂਲ ਫ਼ਰੀਦਕੋਟ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਨਵਜੋਤ ਕੌਰ, ਬਾਬਾ ਫ਼ਰੀਦ ਪਬਲਿਕ ਸਕੂਲ ਫ਼ਰੀਦਕੋਟ ਨੂੰ ਉਤਸ਼ਾਹ ਵਧਾਊ ਇਨਾਮ ਵਜੋਂ ਚੁਣਿਆ ਗਿਆ । ਪ੍ਰਸ਼ਨੋਤਰੀ ਮੁਕਾਬਲੇ ਵਿੱਚੋਂ ਮਨਕੀਰਤ ਕੌਰ, ਦਸਮੇਸ਼ ਪਬਲਿਕ ਸਕੂਲ ਕੋਟਕਪੂਰਾ ਨੇ ਪਹਿਲਾ, ਹਰਮਨਜੋਤ ਕੌਰ, ਬਾਬਾ ਫ਼ਰੀਦ ਪਬਲਿਕ ਸਕੂਲ, ਫ਼ਰੀਦਕੋਟ ਨੇ ਦੂਜਾ ਅਤੇ ਰਾਜਵਿੰਦਰ ਕੌਰ ਕੁਲਵੰਤ ਜੋਸ਼ੀ ਕਾਨਵੈਂਟ ਮੈਮੋਰੀਅਲ ਸਕੂਲ ਰੁਪਾਣਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਭਾਸ਼ਣ ਪ੍ਰਤੀਯੋਗਤਾ ਵਿੱਚੋਂ ਮਾਨਵਜੀਤ ਕੌਰ, ਬਾਬਾ ਫ਼ਰੀਦ ਪਬਲਿਕ ਸਕੂਲ ਫ਼ਰੀਦਕੋਟ ਅਤੇ ਹਰਸਿਮਰਜੀਤ ਕੌਰ, ਦਸ਼ਮੇਸ਼ ਪਬਲਿਕ ਸਕੂਲ ਕੋਟਕਪੂਰਾ ਨੇ ਪਹਿਲਾ, ਸਹਿਜਪ੍ਰੀਤ ਕੌਰ, ਦਸ਼ਮੇਸ਼ ਗਲੋਬਲ ਸਕੂਲ ਬਰਗਾੜੀ ਨੇ ਦੂਜਾ ਅਤੇ ਨਮਨ, ਮਾਤਾ ਗੁਜਰੀ ਪਬਲਿਕ ਸਕੂਲ ਫ਼ਾਜ਼ਿਲਕਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਦਿਲਜੋਤ ਕੌਰ ਨੂੰ ਉਤਸ਼ਾਹ ਵਧਾਊ ਇਨਾਮ ਵਜੋਂ ਚੁਣਿਆ ਗਿਆ ।
ਇਸੇ ਤਰਾ ਸ਼ਬਦ-ਗਾਇਨ ਮੁਕਾਬਲਿਆਂ ਵਿੱਚੋਂ ਸੰ.ਸਾ.ਭਾਈ ਫੇਰੂ ਖਾਲਸਾ ਸੀਨੀ. ਸੈਕੰ. ਸਕੂਲ ਨੇ ਪਹਿਲਾ, ਦਸਮੇਸ਼ ਪਬਲਿਕ ਸਕੂਲ ਫ਼ਰੀਦਕੋਟ ਨੇ ਦੂਜਾ ਅਤੇ ਬਾਬਾ ਫਰੀਦ ਪਬਲਿਕ ਸਕੂਲ ਫ਼ਰੀਦਕੋਟ ਦੇ ਵਿਦਿਆਰਥੀਆਂ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਮਾਤਾ ਗੁਜਰੀ ਪਬਲਿਕ ਸਕੂਲ ਫਾਜ਼ਿਲਕਾ ਦੇ ਵਿਦਿਆਰਥੀਆਂ ਨੂੰ ਉਤਸ਼ਾਹ ਵਧਾਊ ਇਨਾਮ ਲਈ ਚੁਣਿਆ ਗਿਆ। ਬਾਬਾ ਫ਼ਰੀਦ ਧਾਰਮਿਕ ਸੰਸਥਾਵਾਂ ਦੇ ਪ੍ਰਧਾਨ ਡਾ ਗੁਰਇੰਦਰ ਮੋਹਨ ਸਿੰਘ ਦੱਸਿਆ ਕਿ 23 ਸਤੰਬਰ, ਦਿਨ ਸ਼ਨੀਵਾਰ ਨੂੰ ਆਗਮਨ-ਪੁਰਬ ਦੇ ਆਖ਼ਰੀ ਦਿਨ ਗੁ. ਗੋਦੜੀ ਸਾਹਿਬ, ਫ਼ਰੀਦਕੋਟ ਵਿਖੇ ਦੀਵਾਨ ਹਾਲ ਵਿੱਚ ਇੰਨ੍ਹਾਂ ਜੇਤੂ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕੀਤੇ ਜਾਣਗੇ।