ਪਿੰਡ ਕੰਮੇਆਣਾ ਵਿਖੇ ਆਰ.ਜੀ.ਆਰ ਸੈੱਲ ਵੱਲੋਂ ਫੀਲਡ ਡੇ ਕੈਂਪ ਦਾ ਆਯੋਜਨ
ਫ਼ਰੀਦਕੋਟ, 29ਸਤੰਬਰ (ਪੰਜਾਬ ਡਾਇਰੀ)- ਫ਼ਰੀਦਕੋਟ ਦੇ ਪਿੰਡ ਕੰਮੇਆਣਾ ਵਿਖੇ ਆਰ.ਜੀ.ਆਰ ਸੈੱਲ ਵੱਲੋਂ ਪ੍ਰੋਜੈਕਟ ਪੁਰਾਣਾ ਤਹਿਤ ਕ੍ਰਿਸ਼ੀ ਵਿਗਿਆਨ ਦੇ ਸਹਿਯੋਗ ਨਾਲ ਫੀਲਡ ਡੇ ਕੈਂਪ ਗਿਆ।
ਇਸ ਸੈਮੀਨਾਰ ਦੌਰਾਨ ਆਰ.ਜੀ.ਆਰ ਟੀਮ ਦੇ ਏਰੀਆ ਮੈਨੇਜਰ ਡਾ ਹਰਮਨਦੀਪ ਸਿੰਘ ਸਰਾਂ ਨੇ ਕਿਸਾਨਾਂ ਨੂੰ ਪਰਾਲੀ ਪ੍ਰਬੰਧਨ, ਜੈਵਿਕ ਖੇਤੀ ਦੇ ਲਾਭ ਅਤੇ ਵਾਤਾਵਰਨ ਦੀ ਸਾਂਭ ਸੰਭਾਲ ਬਾਰੇ ਕਿਸਾਨਾਂ ਨੂੰ ਜਾਣਕਾਰੀ ਦਿੱਤੀ ਅਤੇ ਕਿਸਾਨਾਂ ਨੂੰ ਪੁਰਜ਼ੋਰ ਪਰਾਲੀ ਨੂੰ ਅੱਗ ਨਾ ਲਗਾਉਣ ਦੀ ਅਪੀਲ ਕੀਤੀ।
ਕ੍ਰਿਸ਼ੀ ਵਿਗਿਆਨ ਕੇਂਦਰ ਦੇ ਡਾਕਟਰ ਰਕੇਸ਼ ਸਿੰਘ ਨੇ ਪਰਾਲੀ ਨੂੰ ਸਾਂਭਣ ਵਾਲੇ ਸੰਦ ਜਿਵੇਂ ਸਰਫੇਸੀਡਰ, ਸੁਪਰਸੀਡਰ, ਅਤੇ ਹੈਪੀ ਸੀਡਰ ਬਾਰੇ ਜਾਣਕਾਰੀ ਦਿੱਤੀ। ਉਹਨਾਂ ਨੇ ਮਿੱਟੀ ਦੇ ਨਮੂਨੇ ਲੈਣ ਦੇ ਤਰੀਕੇ ਦੱਸੇ ਅਤੇ ਖੇਤਾਂ ਵਿਚ ਲੋੜ ਅਨੁਸਾਰ ਖਾਦਾਂ ਦੀ ਵਰਤੋਂ ਕਰਨ ਬਾਰੇ ਵੀ ਜਾਣਕਾਰੀ ਦਿੱਤੀ।
ਮਨਿੰਦਰਦੀਪ ਨੇ ਘੱਟ ਸਮਾਂ ਲੈਣ ਵਾਲੀਆਂ ਝੋਨੇ ਦੀਆਂ ਕਿਸਮਾਂ ਬਾਰੇ ਜਾਣਕਾਰੀ ਦਿੱਤੀ। ਇਸ ਦੌਰਾਨ ਨਾਟਕ ਰਾਹੀਂ ਕਿਸਾਨਾਂ ਨੂੰ ਮਿੱਟੀ, ਪਾਣੀ ਅਤੇ ਸ਼ੁੱਧ ਹਵਾ ਬਾਰੇ ਜਾਗਰੂਕ ਕੀਤਾ ਗਿਆ ਅਤੇ ਇਸ ਲਈ ਕਿਸਾਨਾਂ ਦਾ ਸਹਿਯੋਗ ਮੰਗਿਆ ਗਿਆ। ਅੰਤ ਵਿੱਚ ਸੈਮੀਨਾਰ ਨੂੰ ਸਫਲ ਬਣਾਉਣ ਲਈ ਸਮੂਹ ਡਾਕਟਰਾਂ ਅਤੇ ਕਿਸਾਨਾਂ ਦਾ ਧੰਨਵਾਦ ਕੀਤਾ ਗਿਆ। ਅੰਤ ਵਿੱਚ ਆਰਜੀਆਰ ਵੱਲੋਂ ਸਬਜ਼ੀ ਬੀਜਾਂ ਦੀਆਂ ਕਿੱਟਾਂ ਵੰਡੀਆਂ ਗਈਆਂ ਤੇ ਸਾਰੇ ਕਿਸਾਨਾਂ ਦਾ ਕੈਂਪ ਵਿੱਚ ਪਹੁੰਚਣ ਤੇ ਏਰੀਆ ਮੈਨੇਜਰ ਡਾਕਟਰ ਹਰਮਨਦੀਪ ਸਿੰਘ ਨੇ ਕਿਸਾਨਾਂ ਦਾ ਧੰਨਵਾਦ ਕੀਤਾ। ਇਸ ਦੌਰਾਨ ਕੁਲਦੀਪ ਸਿੰਘ, ਲਖਵਿੰਦਰ ਸਿੰਘ ਅਤੇ ਸੁਖਮੰਦਰ ਸਿੰਘ ਵੀ ਹਾਜ਼ਰ ਸਨ।