ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਨੇ ਕਰਵਾਈ ਹਿਸਟੋਪੈਥਲੋਜੀ ਅਤੇ ਸਾਇਟੋਲੋਜੀ ਕਾਨਫਰਾਂਸ
ਫਰੀਦਕੋਟ 7 ਅਕਤੂਬਰ (ਪੰਜਾਬ ਡਾਇਰੀ)- ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸ ਫਰੀਦਕੋਟ ਨਾਲ ਸਬੰਧਤ ਪੈਥੋਲੋਜੀ ਵਿਭਾਗ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਵੱਲੋਂ ਪਹਿਲੀ ਵਾਰੀ ਨਿਪੁੰਨ ਡਾ. ਸਾਰਿਤਾ ਪ੍ਰੋਫੈਸਰ ਮੁੱਖੀ ਪੈਥੋਲੋਜੀ ਵਿਭਾਗ ਵੱਲੋਂ ਹਿਸਟੋਪੈਥਲੋਜੀ ਅਤੇ ਸਾਇਟੋਲੋਜੀ ਦੀ ਕਾਨਫਰਾਂਸ ਸੈਂਨਟ ਹਾਲ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਸ ਫਰੀਦਕੋਟ ਵਿਖੇ ਕਰਵਾਈ ਗਈ, ਜਿਸ ਦਾ ਉਦਘਾਟਨ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਪ੍ਰੋ(ਡਾ.) ਰਾਜੀਵ ਸੂਦ ਨੇ ਕੀਤਾ ਅਤੇ ਇਸ ਮੌਕੇ ਦੀ ਸੋਭਾ ਵਧਾਈ, ਇਸ ਤੋਂ ਉਪਰੰਤ ਲੈਂਪ ਜਗਾ ਕੇ ਸਾਇੰਟਿਫਿਕ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ।
ਇਸ ਕਾਨਫਰਾਂਸ ਵਿੱਚ ਪੈਥੋਲੋਜੀ ਵਿਸ਼ੇ ਦੀ ਮੁਹਾਰਤ ਰੱਖਣ ਵਾਲੇ ਪੰਜਾਬ ਦੇ ਸਰਕਾਰੀ ਅਤੇ ਪ੍ਰਾਇਵੇਟ ਮੈਡੀਕਲ ਕਾਲਜਾਂ, ਹਿਮਾਚਲ ਪ੍ਰਦੇਸ਼ ਅਤੇ ਜੰਮੂ ਦੇ ਮੈਡੀਕਲ ਕਾਲਜਾਂ ਦੇ ਡਾਕਟਰਾਂ ਨੇ ਹਿੱਸਾ ਲਿਆ। ਤਕਰੀਬਨ 200 ਦੇ ਕਰੀਬ ਡੇਲੀਗੇਟਾਂ ਨੇ ਹਿੱਸਾ ਲੈ ਕੇ ਕਾਨਫਰਾਂਸ ਦੀ ਸ਼ਾਂਨ ਵਧਾਈ। ਇਸ ਤੋਂ ਇਲਾਵਾ ਭਾਰਤ ਦੇ , ਮਹਾਨ ਅਤੇ ਮਸ਼ਹੂਰ ਹਸਪਤਾਲ ਜਿਵੇਂ ਕਿ ਏਮਜ਼ ਦਿੱਲੀ, ਪੀ.ਜੀ.ਆਈ. ਚੰਡੀਗੜ੍ਹ,ਸੀਐੱਮਸੀ ਤੇ ਦਇਆਨੰਦ ਮੈਡੀਕਲ ਕਾਲਜ ਲੁਧਿਆਣਾ ਦੇ ਉਘੇ ਡਾਕਟਰਾਂ ਨੇ ਪੈਥੋਲੋਜੀ ਨਾਲ ਸਬੰਧਤ ਕਈ ਵਿਸ਼ਿਆਂ ਤੇ ਲੈਕਚਰ ਦਿੱਤੇ। ਜਿੰਨ੍ਹਾਂ ਵਿੱਚ ਦਿਮਾਗ ਦੇ ਕੈਂਸਰ, ਜਿਗਰ ਅਤੇ ਪਿੱਤੇ ਦੇ ਕੈਂਸਰ, ਬੱਚੇਦਾਨੀ ਅਤੇ ਹੱਡੀਆਂ ਦੀਆਂ ਬਿਮਾਰੀਆਂ ਬਾਰੇ ਚਰਚਾ ਕੀਤੀ। ਪੰਜਾਬ ਦੇ ਸਮੁੱਚੇ ਮੈਡੀਕਲ ਕਾਲਜਾਂ ਦੇ ਪੈਥੋਲੋਜੀ ਵਿਭਾਗ ਦੇ ਪ੍ਰੋਫੈਸਰਾਂ ਨੇ ਚੇਅਰਪਰਸਨ ਵੱਜੋਂ ਪ੍ਰੋਗਰਾਮਾਂ ਦੀ ਅਗਵਾਈ ਕੀਤੀ। ਇਸ ਤੋਂ ਇਲਾਵਾ ਕਈ ਕੰਪਨੀਆਂ ਨੇ ਆਪਣੇ ਇੰਸਟਰੂਮੈਂਟਾਂ ਦੀ ਪ੍ਰਦਰਸ਼ਨੀ ਕੀਤੀ ਜੋ ਕਿ ਮਰੀਜਾਂ ਦੇ ਟੈਸਟਾਂ ਲਈ ਵਰਤੋਂ ਵਿੱਚ ਆਉਂਦੇ ਹਨ।
ਸਮਾਗਮ ਦੀ ਸਮਾਪਤੀ ਪ੍ਰਸ਼ੰਸਾ ਦੇ ਚਿੰਨ੍ਹ ਅਤੇ ਸਾਰੇ ਯੋਗਦਾਨੀਆਂ ਦੇ ਧੰਨਵਾਦ ਦੇ ਮਤੇ ਨਾਲ ਹੋਈ । ਪ੍ਰਬੰਧਕਾਂ ਵਲੋਂ ਹਰੇਕ ਭਾਗੀਦਾਰ, ਮਹਿਮਾਨ ਅਤੇ ਸਪਾਂਸਰ ਦਾ ਧੰਨਵਾਦ ਕੀਤਾ ਗਿਆ ਜਿਨ੍ਹਾਂ ਨੇ ਸਮਾਗਮ ਦੀ ਸਫਲਤਾ ਵਿੱਚ ਯੋਗਦਾਨ ਪਾਇਆ।