ਐਮ ਐਲ ਏ ਗੁਰਦਿੱਤ ਸਿੰਘ ਸੇਖੋਂ ਨੇ ਬੀੜ ਨਾਲ ਪੌਦੇ ਲਾ ਕੇ ਦਿੱਤਾ ਵਾਤਾਵਰਨ ਬਚਾਉਣ ਦਾ ਸੁਨੇਹਾਂ
16ਵੀਂ ਵਿਧਾਨ ਸਭਾ ਦੀਆਂ ਚੋਣਾ ਵਿਚ ਫ਼ਰੀਦਕੋਟ ਵਿਧਾਨ ਸਭਾ ਹਲਕੇ ਤੋਂ ਚੁਣੇ ਗਏ ਐਮ ਐਲ ਏ ਗੁਰਦਿੱਤ ਸਿੰਘ ਸੇਖੋਂ ਨੇ ਆਪਣੀ ਜਿੱਤ ਤੋਂ ਬਾਅਦ ਪਹਿਲੀ ਸਵੇਰ ਦੌਰਾਨ ਲੰਗਰ ਮਾਤਾ ਖੀਵੀ ਜੀ ਅਤੇ ਬੀੜ ਸੁਸਾਇਟੀ ਦੇ ਵਲੰਟੀਆਰਾਂ ਨਾਲ ਪੌਦੇ ਲਾ ਕੇ ਵਾਤਾਵਰਨ ਬਚਾਉਣ ਦਾ ਸੁਨੇਹਾਂ ਦਿੰਦਿਆਂ ਵਾਤਾਵਰਨ ਦੀ ਰੱਖਿਆ ਕਰਨ ਦੀ ਵਚਨਬੱਧਤਾ ਜਤਾਈ । ਇਸ ਸਮੇਂ ਬੀੜ ਸੁਸਾਇਟੀ ਵੱਲੋਂ ਗੁਰਦਿੱਤ ਸਿੰਘ ਸੇਖੋਂ ਦੇ ਘਰ ਅਤੇ ਘਰ ਦੇ ਆਲੇ ਦੁਆਲੇ ਟਿਕੋਮਾ, ਅਸ਼ਵਗੰਧਾ ਅਤੇ ਹਿਬਿਸਕਸ ਆਦਿ ਪੌਦੇ ਲਾਏ ਗਏ। ਗੁਰਦਿੱਤ ਸਿੰਘ ਸੇਖੋਂ ਨੇ ਕਿਹਾ ਉਹ ਆਪਣੇ ਗੁਰੂ ਕੈਪਟਨ ਧਰਮ ਸਿੰਘ ਗਿੱਲ ਤੋਂ ਪ੍ਰੇਰਨਾ ਲੈ ਕੇ ਇਸ ਮੁਕਾਮ ’ਤੇ ਪਹੁੰਚੇ ਨੇ ਅਤੇ ਉਹ ਆਪਣਾ ਕਾਰਜਕਾਲ ਪੂਰੇ ਸੇਵਾ ਭਾਵ ਅਤੇ ਤਨਦੇਹੀ ਨਾਲ ਨਿਭਾਉਣਗੇ। ਬੀੜ ਸੁਸਾਇਟੀ ਤੋਂ ਮਾਸਟਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਗੁਰਦਿੱਤ ਸਿੰਘ ਸੇਖੋਂ ਵਾਤਾਵਰਨ ਪ੍ਰੇਮੀ ਨੇ ਤੇ ਇਸ ਤੋਂ ਪਹਿਲਾਂ ਉਹ ਬੀੜ ਸੁਸਾਇਟੀ ਨਾਲ ਮਿਲਕੇ ਆਪਣੇ ਪਿੰਡ ਮਚਾਕੀ ਖੁਰਦ, ਫ਼ਰੀਦਕੋਟ ਦੀਆਂ ਨਹਿਰਾਂ, ਸ਼ੂਗਰ ਮਿਲ, ਲੰਗਰ ਮਾਤਾ ਖੀਵੀ ਜੀ ਅਤੇ ਕਿਸਾਨ ਸੰਘਰਸ਼ ਦੌਰਾਨ ਟੀਕਰੀ ਬਾਡਰ ਦਿੱਲੀ ਵਿਖੇ ਵੀ ਪੌਦੇ ਲਾਉਣ ਦੇ ਕਾਰਜ ਕਰ ਚੁੱਕੇ ਨੇ। ਉਹ ਆਪਣੇ ਵਿਹਲੇ ਸਮੇਂ ਦੌਰਾਨ ਅਕਸਰ ਬੀੜ ਨਰਸਰੀਆਂ ਵਿਚ ਵੀ ਆ ਕੇ ਪੌਦੇ ਤਿਆਰ ਕਰਵਾਉਣ ਦੇ ਕਾਰਜ ਕਰਦੇ ਰਹੇ ਨੇ । ਕੈਪਟਨ ਧਰਮ ਸਿੰਘ ਗਿੱਲ ਹੁਰਾਂ ਨੇ ਐਮ ਐਲ ਏ ਗੁਰਦਿੱਤ ਸਿੰਘ ਨੂੰ ਆਸ਼ੀਰਵਾਦ ਦਿੰਦਿਆਂ ਮੰਗ ਕੀਤੀ ਕਿ ਉਹ ਪਹਿਲਾਂ ਵਾਂਗ ਗੁਰੂ ਘਰ ਦੀਆਂ ਸੇਵਾਵਾਂ ਜਾਰੀ ਰੱਖਨ ਤੇ ਸਰਕਾਰ ਵਲੋਂ ਮੁਹੱਲਾ ਕਲੀਨਕ ਯੋਜਨਾ ਤਹਿਤ ਗੁਰਦੁਆਰਾ ਲੰਗਰ ਮਾਤਾ ਖੀਵੀ ਜੀ ਵਿਖੇ ਮੁਹੱਲਾ ਕਲੀਨਕ ਦਾ ਹੈਡ ਕੁਆਟਰ ਬਨਾਉਣ ਇਸ ਸਮੇਂ ਲੰਗਰ ਮਾਤਾ ਖੀਵੀ ਜੀ ਅਤੇ ਬੀੜ ਸੁਸਾਇਟੀ ਤੋਂ ਸੀਨੀਅਰ ਮੈਂਬਰ ਅੰਕਲ ਕੁਲਦੀਪ ਸਿੰਘ ਪੁਰਬਾ, ਜੀਆ ਗਿੱਲ, ਕਮਲਜੀਤ ਬਰਾੜ, ਗੁਰਪ੍ਰੀਤ ਸਿੰਘ ਸਾਗੂ, ਸੁਧੀਰ ਕੁਮਾਰ, ਜਸਪਿੰਦਰ ਬਰਾੜ, ਦਰਵਿੰਦਰ ਸਿੰਘ ਰੈਂਬੋ ਬਰਾੜ, ਨਿੱਕੂ ਸਿੰਘ, ਹਰਮਨ ਹੱਲਣ, ਸਚਿਨ ਸੇਠੀ, ਐਰੀ ਢੰਡਾਲ, ਜਸਨ, ਪਟਵਾਰੀ ਹਰਿੰਦਰ ਸਿੰਘ, ਸਿੰਘ, ਯਾਦਵਿੰਦਰ ਸਿੰਘ।
ਫੋਟੋ ਕੈਪਸ਼ਨ :- ਐਮ ਐਲ ਏ ਬਣਨ ਉਪਰੰਤ ਪੌਦਾ ਲਾਉਣ ਸਮੇਂ ਗੁਰਦਿੱਤ ਸਿੰਘ ਸੇਖੋਂ ਨਾਲ ਲੰਗਰ ਮਾਤਾ ਖੀਵੀ ਅਤੇ ਬੀੜ ਦੇ ਵਲੰਟੀਅਰ।