ਲੋਕਤੰਤਰ ਦੇ ਚੌਥੇ ਥੰਮ੍ਹ ਉੱਪਰ ਨਜਾਇਜ਼ ਹਮਲੇ ਬਰਦਾਸ਼ਤ ਨਹੀਂ ਕਰਾਂਗੇ :- ਵਰਿੰਦਰ ਮਲਹੋਤਰਾ
ਜੰਡਿਆਲਾ ਗੁਰੂ 16 ਅਪ੍ਰੈਲ – (ਸੰਜੀਵ ਸੂਰੀ, ਪਿੰਕੂ ਆਨੰਦ) ਲੋਕਤੰਤਰ ਦੇ ਚੌਥੇ ਥੰਮ੍ਹ ਉੱਪਰ ਨਜਾਇਜ਼ ਹਮਲੇ ਬਰਦਾਸ਼ਤ ਨਹੀਂ ਕਰਾਂਗੇ ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦੇ ਹੋਏ ਇਕ ਪ੍ਰੈਸ ਮਿਲਣੀ ਦੌਰਾਨ ਜੰਡਿਆਲਾ ਪ੍ਰੈਸ ਕਲੱਬ ਦੇ ਪ੍ਰਧਾਨ ਵਰਿੰਦਰ ਸਿੰਘ ਮਲਹੋਤਰਾ ਨੇ ਕਿਹਾ ਕਿ ਪੰਜਾਬ ਦੀ ਸਿਆਸਤ ਵਿੱਚ ਬੇਸ਼ੱਕ ਉਤਰਾਅ-ਚੜ੍ਹਾਅ ਹੁੰਦਾ ਅਤੇ ਪੰਜਾਬ ਦੇ ਲੋਕਾਂ ਨੇ ਰਵਾਇਤੀ ਪਾਰਟੀਆਂ ਨੂੰ ਸੱਚੀ ਸੁੱਚੀ ਰਾਜਨੀਤੀ ਕਰਨ ਲਈ ਵੋਟਾਂ ਵਿੱਚ ਦਿਤੀ ਹਾਰ ਤੋਂ ਪਤਾ ਚਲਦਾ ਹੈ ਕਿ ਪੰਜਾਬ ਦੇ ਲੋਕਾਂ ਨੇ ਪੰਜਾਬ ਦੀ ਭਲਾਈ ਲਈ ਸਿਆਸੀ ਪਾਰਟੀਆਂ ਨੂੰ ਸ਼ੀਸ਼ਾ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਲੇਕਿਨ ਸਿਆਸਤ ਤੋਂ ਪ੍ਰੇਰਿਤ ਬੀਤੇ ਦਿਨਾਂ ਤੋਂ ਪੀ ਟੀ ਸੀ ਨਿਊਜ ਚੈਨਲ ਦੇ ਐਮ ਡੀ ਉਪਰ ਝੂਠੇ ਇਲਜਾਮ ਲਗਾ ਕੇ ਪੀ ਟੀ ਸੀ ਚੈਨਲ ਨੂੰ ਬਦਨਾਮ ਕਰਨ ਦੀ ਕੋਝੀ ਸਾਜਿਸ਼ ਕੀਤੀ ਜਾ ਰਹੀ ਹੈ ਜਿਸ ਦੀ ਪੁਰਜ਼ੋਰ ਸ਼ਬਦਾਂ ਵਿੱਚ ਨਿਖੇਧੀ ਕੀਤੀ ਜਾਂਦੀ ਹੈ ਅਤੇ ਪੀ ਟੀ ਸੀ ਨਿਊਜ਼ ਚੈਨਲ ਜੋ ਕਾਫੀ ਲੰਬੇ ਸਮੇਂ ਤੋਂ ਖਬਰਾਂ ਦੇ ਨਾਲ-ਨਾਲ ਸੱਚਖੰਡ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋ ਸਿੱਧਾ ਪ੍ਰਸਾਰਣ ਗੁਰਬਾਣੀ ਦਾ ਦਿਖਾਇਆ ਜਾ ਰਿਹਾ ਹੈ ਅਤੇ ਦੂਰ ਦਰਾਡੇ ਦੀਆਂ ਸੰਗਤਾਂ ਆਪਣੇ ਘਰਾਂ ਵਿੱਚ ਬੈਠ ਕੇ ਗੁਰਬਾਣੀਂ ਦਾ ਅਨੰਦ ਮਾਣਦੀਆਂ ਹਨ। ਮਲਹੋਤਰਾ ਨੇ ਕਿਹਾ ਕਿ ਪੀ ਟੀ ਸੀ ਨਿਊਜ ਚੈਨਲ ਪੰਜਾਬੀਆਂ ਦਾ ਮਨਪਸੰਦ ਚੈਨਲ ਬਣ ਚੁੱਕਾ ਹੈ ਪਰ ਅੱਜ ਕਿਸੇ ਗੰਦੀ ਸਾਜਿਸ਼ ਦੇ ਅਧੀਨ ਇਸਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਜੋ ਆਨੇ ਬਹਾਨੇ ਸ਼੍ਰੀ ਦਰਬਾਰ ਸਾਹਿਬ ਦਾ ਸਿੱਧਾ ਪ੍ਰਸਾਰਣ ਕਿਸੇ ਸਿਆਸੀ ਲੀਡਰ ਦੇ ਮਨਪਸੰਦ ਚੈਨਲ ਦੇ ਹੱਥ ਦਿੱਤਾ ਜਾ ਸਕੇ। ਮਲਹੋਤਰਾ ਨੇ ਕਿਹਾ ਕਿ ਪੀ ਟੀ ਸੀ ਅਦਾਰੇ ਵਲੋਂ ਸੀ ਸੀ ਟੀ ਵੀ ਦੀਆਂ ਫੁਟੇਜ ਜਾਰੀ ਕਰਕੇ ਅਸਲੀਅਤ ਨੂੰ ਸਾਹਮਣੇ ਲਿਆਂਦਾ ਗਿਆ ਹੈ ਅਗਰ ਫਿਰ ਵੀ ਪ੍ਰਸ਼ਾਸ਼ਨ ਦੀਆਂ ਅੱਖਾਂ ਨਹੀਂ ਖੁਲਦੀਆਂ ਤਾਂ ਜੰਡਿਆਲਾ ਪ੍ਰੈਸ ਕਲੱਬ ਅਦਾਰੇ ਦਾ ਹਰ ਸੰਘਰਸ਼ ਵਿਚ ਸਾਥ ਦੇਵੇਗੀ ਅਤੇ ਜਲਦੀ ਹੀ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੂੰ ਇਕ ਮੰਗ ਪੱਤਰ ਦੇਕੇ ਪੰਜਾਬ ਦੇ ਡੀ ਜੀ ਪੀ ਅਤੇ ਮੁਖ ਮੰਤਰੀ ਭਗਵੰਤ ਮਾਨ ਕੋਲੋ ਨਿਰਪੱਖ ਜਾਂਚ ਦੀ ਮੰਗ ਕਰੇਗੀ।