ਜਥੇਬੰਦੀ ਵੱਲੋਂ ਐਸ ਡੀ ਓ ਤਰਨਤਾਰਨ ਨੂੰ ਦਿੱਤਾ ਮੰਗ ਪੱਤਰ
ਜੰਡਿਆਲਾ ਗੁਰੂ, 16 ਅਪ੍ਰੈਲ – (ਸੰਜੀਵ ਸੂਰੀ, ਪਿੰਕੂ ਆਨੰਦ) ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਸ਼ਹੀਦ ਬਾਬਾ ਬਲਾਕਾ ਸਿੰਘ ਜੀ ਕੰਗ ਜੋਨ ਦਾ ਵਫਦ ਅੱਜ ਜੋਨ ਆਗੂ ਹਰਬਿੰਦਰਜੀਤ ਸਿੰਘ ਕੰਗ ਇਕਬਾਲ ਸਿੰਘ ਵੜਿੰਗ ਹਰਭਿੰਦਰ ਸਿੰਘ ਮਾਲਚੱਕ ਸਤਨਾਮ ਸਿੰਘ ਕੱਲਾ ਦੀ ਅਗਵਾਈ ਚ ਪੈਡੀ ਸੀਜ਼ਨ ਨੂੰ ਮੁੱਖ ਰੱਖਦੇ ਹੋਏ ਐਸ ਡੀ ਓ ਨੂੰ ਮੰਗ ਪੱਤਰ ਦੇਣ ਪਹੁੰਚਿਆ ਜਿਥੇ ਐਸ ਡੀ ਓ ਸਾਬ ਦਫ਼ਤਰ ਵਿੱਚ ਨਾ ਹੋਣ ਤੇ, ਆਰ ਏ ਦੀਪਕ ਕੁਮਾਰ ਚੋਪੜਾ ਮੰਗ ਪੱਤਰ ਸੌਂਪਿਆ ਗਿਆ। ਅਤੇ ਮੰਗ ਪੱਤਰ ਰਾਹੀਂ ਮੰਗ ਕੀਤੀ ਕਿ ਪੈਡੀ ਸੀਜ਼ਨ ਨੂੰ ਮੁੱਖ ਰੱਖਦੇ ਹੋਏ ਢਿੱਲੀਆਂ ਤਾਰਾਂ ਤਰੁੰਤ ਕੱਸੀਆਂ ਜਾਣ ਉਵਰ ਲੋਡ ਟਰਾਂਸਫਾਰਮਰ ਤਰੁੰਤ ਡੀ ਲੋਡ ਕੀਤੇ ਜਾਣ ਚੋਰੀ ਛੁਪੇ ਖਪਤਕਾਰ ਦੇ ਘਰਾਂ ਚੱਕੀਆਂ ਆਦਿ ਤੇ ਮੀਟਰ ਨਾ ਲਾਏ ਜਾਣ, ਵੱਡੇ ਵੱਡੇ ਬਿਜਲੀ ਦੇ ਲੱਗ ਰਹੇ ਕੱਟ ਬੰਦ ਕਰਕੇ ਬਿਜਲੀ ਦੀ ਸਪਲਾਈ ਸਹੀ ਕੀਤੀ ਜਾਵੇ।
ਵਲੋਂ: ਪ੍ਰੈਸ, ਭੁਪਿੰਦਰ ਸਿੰਘ ਖਡੂਰ ਸਾਹਿਬ