ਐਲ.ਬੀ.ਸੀ.ਟੀ. ਵੱਲੋਂ ਖੋਲਿਆ ਜਾਵੇਗਾ 59ਵਾਂ ਮੁਫ਼ਤ ਕਟਾਈ ਸਿਲਾਈ ਸੈਂਟਰ : ਢੋਸੀਵਾਲ
— ਛੇ ਮਹੀਨੇ ਦੀ ਹੋਵੇਗੀ ਟ੍ਰੇਨਿੰਗ –
ਸ੍ਰੀ ਮੁਕਤਸਰ ਸਾਹਿਬ, 6 ਮਈ – ਇਲਾਕੇ ਦੀ ਪ੍ਰਮੁੱਖ ਗੈਰ ਸਰਕਾਰੀ ਸਮਾਜ ਸੇਵੀ ਸੰਸਥਾ ਐਲ.ਬੀ.ਸੀ.ਟੀ. (ਲਾਰਡ ਬੁੱਧਾਚੈਰੀਟੇਬਲ ਟਰੱਸਟ) ਵੱਲੋਂ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਲਈ 59ਵਾਂ ਮੁਫ਼ਤ ਕਟਾਈ ਸਿਲਾਈ ਸੈਂਟਰ ਖੋਲਿਆ ਜਾਵੇਗਾ। ਇਹ ਸੈਂਟਰ ਸਥਾਨਕ ਗਾਂਧੀ ਨਗਰ ਸਥਿਤ ਗੁਰਦੁਆਰਾ ਸ੍ਰੀ ਸਾਂਝੀਵਾਲ ਸਾਹਿਬ ਵਿਖੇ ਖੋਲਿਆ ਜਾਵੇਗਾ। ਸੈਂਟਰ ਵਿੱਚ ਕੇਵਲ 13 ਲੜਕੀਆਂ ਹੀ ਦਾਖਲ ਕੀਤੀਆਂ ਜਾਣਗੀਆਂ। ਅੱਜ ਇਥੇ ਇਹ ਜਾਣਕਾਰੀ ਦਿੰਦੇ ਹੋਏ ਟਰੱਸਟ ਦੇ ਸੰਸਥਾਪਕ ਚੇਅਰਮੈਨ ਜਗਦੀਸ਼ ਰਾਏ ਢੋਸੀਵਾਲ ਨੇ ਦੱਸਿਆ ਕਿ ਸਿਖਲਾਈ ਦੌਰਾਨ ਸਿੱਖਿਆਰਥਣਾਂ ਨੂੰ ਛੇ ਮਹੀਨੇ ਦੀ ਮੁਫ਼ਤ ਟ੍ਰੇਨਿੰਗ ਦਿੱਤੀ ਜਾਵੇਗੀ। ਉਪਰੰਤ ਪ੍ਰੀਖਿਆ ਵਿਚੋਂ ਸਫਲ ਸਿੱਖਿਆਰਥਣਾਂ ਨੂੰ ਟਰੱਸਟ ਵੱਲੋਂ ਸਰਟੀਫਿਕੇਟ ਜਾਰੀ ਕੀਤੇ ਜਾਣਗੇ। ਚੇਅਰਮੈਨ ਢੋਸੀਵਾਲ ਨੇ ਅੱਗੇ ਕਿਹਾ ਹੈ ਕਿ ਉਕਤ ਸੈਂਟਰ ਵਿਚ ਦਾਖਲਾ ਲੈਣ ਦੀਆਂ ਚਾਹਵਾਨ ਲੜਕੀਆਂ ਦੇ ਮਾਪੇ ਜਾਂ ਖ਼ੁਦ ਲੜਕੀਆਂ ਉਨਾਂ ਦੇ ਮੋਬਾਇਲ ਨੰਬਰ 99144-23732 ’ਤੇ ਸੰਪਰਕ ਕਰ ਸਕਦੀਆਂ ਹਨ। ਇਸ ਤੋਂ ਇਲਾਵਾ ਸਿੱਖਿਆਰਥਣਾਂ ਨੂੰ ਟ੍ਰੇਨਿੰਗ ਦੇਣ ਵਾਲੀ ਕਟਾਈ ਸਿਲਾਈ ਟੀਚਰ ਮੈਡਮ ਨਵਨੀਤ ਕੌਰ ਨਾਲ ਉਕਤ ਗੁਰਦੁਆਰਾ ਸਾਹਿਬ ਵਿਖੇ ਬਾਅਦ ਦੁਪਹਿਰ 4:00 ਵਜੇ ਤੋਂ 6:00 ਵਜੇ ਤੱਕ ਸੰਪਰਕ ਕਰ ਸਕਦੀਆਂ ਹਨ। ਜਿਕਰਯੋਗ ਹੈ ਕਿ ਟਰੱਸਟ ਵੱਲੋਂ ਇਸ ਤੋਂ ਪਹਿਲਾਂ 58 ਮੁਫ਼ਤ ਕਟਾਈ ਸਿਲਾਈ ਸੈਂਟਰ ਖੋਲ ਕੇ ਸਿਖਲਾਈ ਦੇਣ ਉਪਰੰਤ ਅਨੇਕਾਂ ਲੜਕੀਆਂ ਨੂੰ ਰੁਜਗਾਰ ਦੇ ਕਾਬਲ ਬਣਾਇਆ ਜਾ ਚੁੱਕਾ ਹੈ।
ਫੋਟੋ ਕੈਪਸ਼ਨ : ਜਗਦੀਸ਼ ਰਾਏ ਢੋਸੀਵਾਲ।