Breaking- ਠੱਗ ਨੇ ਨੌਜਵਾਨ ਨੂੰ ਭਰਤੀ ਕਰਵਾਉਣ ਦੇ ਨਾਂ ਤੇ ਲੱਖਾਂ ਦੀ ਰਕਮ ਵਸੂਲੀ, ਮਾਮਲਾ ਦਰਜ
ਗੁਰਦਾਸਪੁਰ, 26 ਅਗਸ਼ਤ – ਨੌਜਵਾਨ ਨੂੰ ਆਰਮੀ ਵਿੱਚ ਭਰਤੀ ਕਰਵਾਉਣ ਦੇ ਨਾਂ ਤੇ ਸਾਢੇ ਚਾਰ ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ਾਂ ਦੇ ਤਹਿਤ ਦੋ ਵਿਅਕਤੀਆਂ ਨੂੰ ਨਾਮਜਦ ਕੀਤਾ ਗਿਆ ਹੈ। ਮਾਮਲਾ ਕਪਤਾਨ ਪੁਲਿਸ ਹੋਮੀਸਾਇਡ ਅਤੇ ਫੋਰੈਂਸਿਸ ਗੁਰਦਾਸਪੁਰ ਦੀ ਤਫਤੀਸ਼ ਤੋਂ ਬਾਅਦ ਧਾਰੀਵਾਲ ਥਾਣੇ ਵਿੱਚ ਰਜਿਸਟਰ ਕੀਤਾ ਗਿਆ ਹੈ ।
ਮਈ ਮਹੀਨੇ ਵਿਚ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਸ਼ਿਕਾਇਤ ਕਰਤਾ ਔਰਤ ਰਣਜੀਤ ਕੋਰ ਪਤਨੀ ਬਲਵਿੰਦਰ ਸਿੰਘ ਵਾਸੀ ਬੱਲੜਵਾਲ ਥਾਣਾ ਘੁੰਮਾਣ ਨੇ ਦੱਸਿਆ ਸੀ ਕਿ ਕਿ ਦੋਸੀਆਂ ਨਰਿੰਜਨ ਸਿੰਘ ਪੁੱਤਰ ਸੇਵਾ ਸਿੰਘ ਵਾਸੀ ਗੁਰਦਾਸਨੰਗਲ ਥਾਣਾ ਧਾਰੀਵਾਲ, ਸਰਬਜੀਤ ਸਿੰਘ ਪੁੱਤਰ ਤਰਸੇਮ ਸਿੰਘ ਵਾਸੀ ਗੱਜੂਗਾਜੀ ਨੇ ਉਸ ਦੇ ਲੜਕੇ ਗੁਰਚਰਨ ਸਿੰਘ ਨੂੰ ਆਰਮੀ ਵਿੱਚ ਭਰਤੀ ਕਰਵਾਉਣ ਦਾ ਝਾਂਸਾ ਦੇ ਕੇ 4 ਲੱਖ,50,000 ਹਜ਼ਾਰ ਰੁਪਏ ਦੀ ਠੱਗੀ ਮਾਰੀ ਹੈ।
ਧਾਰੀਵਾਲ ਥਾਣੇ ਦੇ ਐਸ ਐਚ ਓ ਮਨਜੀਤ ਸਿੰਘ ਨੇ ਦੱਸਿਆ ਕਿ ਉੱਚ ਅਧਿਕਾਰੀਆਂ ਵੱਲੋਂ ਕੀਤੀ ਗਈ ਜਾਂਚ ਤੋਂ ਬਾਅਦ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਕੇ ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ।