Breaking- ਨਿਊਯਾਰਕ ਵੱਲੋਂ ਭਾਰਤ ਨੂੰ 307 ਕੀਮਤੀ ਚੀਜ਼ਾਂ ਵਾਪਸ ਕੀਤੀਆਂ
ਨਿਊਯਾਰਕ (ਅਮਰੀਕਾ), 19 ਅਕਤੂਬਰ – ਕਰੀਬ 15 ਸਾਲਾਂ ਦੀ ਜਾਂਚ ਤੋਂ ਬਾਅਦ ਅਮਰੀਕਾ ਨੇ ਭਾਰਤ ਨੂੰ 307 ਪੁਰਾਤਨ ਵਸਤੂਆਂ ਵਾਪਸ ਭੇਜ ਦਿੱਤੀਆਂ ਹਨ, ਜੋ ਚੋਰੀ ਕੀਤੀਆਂ ਗਈਆਂ ਸਨ ਜਾਂ ਦੇਸ਼ ਤੋਂ ਬਾਹਰ ਤਸਕਰੀ ਕੀਤੀਆਂ ਗਈਆਂ ਸਨ। ਇਨ੍ਹਾਂ ਚੀਜ਼ਾਂ ਦੀ ਕੀਮਤ 40 ਲੱਖ ਅਮਰੀਕੀ ਡਾਲਰ ਹੈ। ਇਨ੍ਹਾਂ ਵਿੱਚੋਂ ਜ਼ਿਆਦਾਤਰ ਚੀਜ਼ਾਂ ਬਦਨਾਮ ਕਾਰੋਬਾਰੀ ਸੁਭਾਸ਼ ਕਪੂਰ ਤੋਂ ਬਰਾਮਦ ਕੀਤੀਆਂ ਗਈਆਂ ਸਨ। ਮੈਨਹਟਨ ਦੇ ਜ਼ਿਲ੍ਹਾ ਅਟਾਰਨੀ ਐਲਵਿਨ ਬ੍ਰੈਗ ਨੇ ਭਾਰਤ ਨੂੰ 307 ਪੁਰਾਣੀਆਂ ਚੀਜ਼ਾਂ ਵਾਪਸ ਕਰਨ ਦਾ ਐਲਾਨ ਕੀਤਾ।