Breaking- ਧੁੰਦ ਦਾ ਕਹਿਰ ਜਾਰੀ, ਹਵਾਈ ਅੱਡਿਆ ਤੇ ਮੁਸਾਫਿਰਾਂ ਲਈ ਅਲਰਟ ਜਾਰੀ ਅਤੇ ਰੇਲ ਗਡੀਆਂ ਸਮੇਂ ਤੋਂ ਦੇਰੀ ਨਾਲ ਚੱਲਣਗੀਆ – ਮੌਸਮ ਵਿਭਾਗ
ਨਵੀਂ ਦਿੱਲੀ, 5 ਜਨਵਰੀ – ਦਿੱਲੀ ਹਵਾਈ ਅੱਡੇ ’ਤੇ ਸਾਰੇ ਮੁਸਾਫਰਾਂ ਲਈ ਧੁੰਦ ਦਾ ਅਲਰਟ ਜਾਰੀ ਕੀਤਾ ਗਿਆ ਹੈ। ਅਧਿਕਾਰੀਆਂ ਦੇ ਮੁਤਾਬਕ ਦਿੱਲੀ ਹਵਾਈ ਅੱਡੇ ’ਤੇ ਵਿਜ਼ੀਬਿਲਟੀ ਬਹੁਤ ਘੱਟ ਹੈ। ਇਸ ਵੇਲੇ ਸਾਰੀਆਂ ਫਲਾਈਟਾਂ ਨਾਰਮਲ ਚਲ ਰਹੀਆਂ ਹਨ ਤੇ ਮੁਸਾਫਰਾਂ ਨੂੰ ਆਪੋ ਆਪਣੇ ਫਲਾਈਟ ਬਾਰੇ ਸਬੰਧਤ ਏਅਰਲਾਈਨ ਨਾਲ ਰਾਬਤਾ ਕਾਇਮ ਰੱਖਣ ਲਈ ਆਖਿਆ ਗਿਆ ਹੈ। ਸੰਘਣੀ ਧੁੰਦ ਕਾਰਨ ਉੱਤਰੀ ਭਾਰਤ ਵਿਚ ਰੇਲ ਗੱਡੀਆਂ ਵੀ ਦੇਰੀ ਨਾਲ ਚਲ ਰਹੀਆਂ ਹਨ।
12 ਰੇਲ ਗੱਡੀਆਂ ਲੇਟ ਹਨ ਅਤੇ 2 ਰੇਲ ਗੱਡੀਆਂ ਦਾ ਸਮਾਂ ਬਦਲਣਾ ਪਿਆ ਹੈ।
ਮੌਸਮ ਵਿਭਾਗ ਮੁਤਾਬਕ ਉੱਤਰੀ ਭਾਰਤ ਵਿਚ ਅਗਲੇ ਤਿੰਨ ਚਾਰ ਦਿਨਾਂ ਤੱਕ ਸੰਘਣੀ ਤੋਂ ਬਹੁਤ ਜ਼ਿਆਦਾ ਸੰਘਣੀ ਧੁੰਦ ਹੋਵੇਗੀ ਅਤੇ ਕੜਾਕੇ ਦੀ ਠੰਢ ਪਵੇਗੀ।
Advertisement