ਕੇਂਦਰੀ ਜੇਲ ’ਚ ਸਾਮਾਨ ਸੁੱਟਣ ਆਏ ਨੌਜਵਾਨ ਵਲੋਂ ਹੋਮਗਾਰਡ ਜਵਾਨ ‘ਤੇ ਹਮਲਾ; ਮੁਲਜ਼ਮ ਕਾਬੂ
Advertisement
ਫਰੀਦਕੋਟ, 24 ਨਵੰਬਰ (ਰੋਜਾਨਾ ਸਪੋਕਸਮੈਨ)- ਫਰੀਦਕੋਟ ਦੀ ਕੇਂਦਰੀ ਮਾਡਰਨ ਜੇਲ ਦੀ ਬਾਹਰਲੀ ਕੰਧ ਤੋਂ ਸਾਮਾਨ ਸੁੱਟਣ ਆਏ ਨੌਜਵਾਨ ਨੇ ਡਿਊਟੀ ‘ਤੇ ਤਾਇਨਾਤ ਹੋਮਗਾਰਡ ਜਵਾਨ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿਤਾ। ਇਸ ਦੌਰਾਨ ਬਾਕੀ ਮੁਲਾਜ਼ਮਾਂ ਨੇ ਉਸ ਨੂੰ ਕਾਬੂ ਕਰ ਲਿਆ। ਕਾਬੂ ਕੀਤੇ ਗਏ ਨੌਜਵਾਨ ਕੋਲੋਂ 20 ਸ਼ੱਕੀ ਪੈਕੇਟ ਬਰਾਮਦ ਕੀਤੇ ਗਏ। ਜੇਲ ਪ੍ਰਸ਼ਾਸਨ ਦੀ ਸ਼ਿਕਾਇਤ ਮਗਰੋਂ ਸਮਾਨ ਮੰਗਵਾਉਣ ਵਾਲੇ 2 ਹਵਾਲਾਤੀਆਂ ਸਣੇ 4 ਵਿਰੁਧ ਕੇਸ ਦਰਜ ਕੀਤਾ ਗਿਆ ਹੈ।