ਲੋੜਵੰਦ ਪਰਿਵਾਰ ਦੀ ਲੜਕੀ ਦੇ ਵਿਆਹ ’ਚ ਦਿੱਤੇ ਬਰਤਨ
ਕੋਟਕਪੂਰਾ, 28 ਮਾਰਚ :- ਮਨੁੱਖਤਾ ਦੀ ਭਲਾਈ ਵਾਲੇ ਸੇਵਾ ਕਾਰਜਾਂ ’ਚ ਲਗਾਤਾਰ ਯਤਨਸ਼ੀਲ ਸੰਸਥਾ ਆਰਟੀਆਈ ਐਂਡ ਹਿਊਮਨ ਰਾਈਟਸ ਵੱਲੋਂ ਸੇਵਾ ਕਾਰਜਾਂ ਦਾ ਸਿਲਸਿਲਾ ਜਾਰੀ ਹੈ। ਇਕ ਲੋੜਵੰਦ ਪਰਿਵਾਰ ਦੀ ਲੜਕੀ ਦੇ ਵਿਆਹ ਵਿੱਚ ਮੱਦਦ ਸਬੰਧੀ ਸੰਸਥਾ ਨਾਲ ਪਰਿਵਾਰਕ ਮੈਂਬਰਾਂ ਨੇ ਸੰਪਰਕ ਕੀਤਾ ਤਾਂ ਸੰਸਥਾ ਦੇ ਰਾਸ਼ਟਰੀ ਪ੍ਰਧਾਨ ਸੁਨੀਸ਼ ਨਾਰੰਗ ਦੀ ਅਗਵਾਈ ਵਿੱਚ ਮੋਹਣੀ ਸੂਬਾਈ ਮੀਤ ਪ੍ਰਧਾਨ, ਵਿਕਾਸ ਕੁਮਾਰ ਭੋਲਾ ਸੂਬਾਈ ਸਕੱਤਰ, ਗੁਰਸ਼ਰਨ ਸਿੰਘ ਪੀ.ਏ., ਰਾਸ਼ਟਰੀ ਚੇਅਰਮੈਨ ਪਿ੍ਰੰਸ, ਸੂਬਾਈ ਪ੍ਰਧਾਨ ਮਨਮੀਤ ਸਿੰਘ ਮਾਨ ਆਦਿ ਸਮੇਤ ਹੋਰ ਮੈਂਬਰਾਂ ਨੇ ਤੁਰਤ ਮੀਟਿੰਗ ਬੁਲਾ ਕੇ ਵਿਚਾਰ ਵਟਾਂਦਰਾ ਕਰਨ ਉਪਰੰਤ ਉਕਤ ਪਰਿਵਾਰ ਦੀ ਮੱਦਦ ਦਾ ਫੈਸਲਾ ਕੀਤਾ। ਉਕਤ ਪਰਿਵਾਰ ਦੀ ਲੋੜ ਮੁਤਾਬਿਕ ਆਰਟੀਆਈ ਐਂਡ ਹਿਊਮਨ ਰਾਈਟਸ ਵੱਲੋਂ ਲੜਕੀ ਦੇ ਵਿਆਹ ਲਈ ਰਸੋਈ ਦੇ ਨਿੱਤ ਵਰਤੋਂ ਵਾਲੇ ਸਾਰੇ ਭਾਂਡੇ (ਬਰਤਨ) ਮੁਹੱਈਆ ਕਰਵਾਏ ਗਏ। ਸਬੰਧਤ ਪਰਿਵਾਰ ਨੇ ਸੁਨੀਸ਼ ਨਾਰੰਗ ਸਮੇਤ ਸਮੂਹ ਅਹੁਦੇਦਾਰਾਂ ਤੇ ਮੈਂਬਰਾਂ ਦਾ ਧੰਨਵਾਦ ਕੀਤਾ।