ਵਿਸ਼ਵ ਸਿਹਤ ਦਿਵਸ ਨੂੰ ਸਮਰਪਿਤ ਲਾਇਆ ਸੈਮੀਨਾਰ
ਲਾਇਨਜ਼ ਕਲੱਬ ਕੋਟਕਪੂਰਾ ਰਾਇਲ ਨੇ ਵਿਸ਼ਵ ਸਿਹਤ ਦਿਵਸ ਨੂੰ ਸਮਰਪਿਤ ਲਾਇਆ ਸੈਮੀਨਾਰ
ਪ੍ਰਦੂਸ਼ਣ, ਮਿਲਾਵਟੀ ਵਸਤੂਆਂ, ਸੈਰ ਅਤੇ ਸੰਤੁਲਿਤ ਖੁਰਾਕ ਸਬੰਧੀ ਹੋਈਆਂ ਵਿਚਾਰਾਂ
ਕੋਟਕਪੂਰਾ, 8 ਅਪ੍ਰੈਲ :- ਜਿਲਾ ਗਵਰਨਰ ਨਕੇਸ਼ ਗਰਗ ਵਲੋਂ ‘ਇਕ ਜ਼ਿਲਾ-ਇਕ ਪ੍ਰੋਜੈਕਟ’ ਦੀ ਮੁਹਿੰਮ ਤਹਿਤ 6, 7 ਅਤੇ 8 ਅਪੈ੍ਰਲ ਨੂੰ ਵਿਸ਼ਵ ਸਿਹਤ ਦਿਵਸ ਨੂੰ ਸਮਰਪਿਤ ਮੈਡੀਕਲ ਚੈੱਕਅਪ ਕੈਂਪ/ਸੈਮੀਨਾਰ/ਆਨਲਾਈਨ ਜਾਣਕਾਰੀ ਦੇਣ ਲਈ ਲਾਇਨਜ਼ ਕਲੱਬ ਕੋਟਕਪੂਰਾ ਰਾਇਲ ਵਲੋਂ ਪ੍ਰਧਾਨ ਨੰਬਰਦਾਰ ਸੁਖਵਿੰਦਰ ਸਿੰਘ ਪੱਪੂ ਦੀ ਅਗਵਾਈ ਹੇਠ ਸਥਾਨਕ ਮਿਉਸਪਲ ਪਾਰਕ ਵਿਖੇ ਸਵੇਰ ਸਮੇਂ ਇਕ ਪ੍ਰੋਜੈਕਟ ਦਾ ਆਯੋਜਨ ਕੀਤਾ ਗਿਆ। ਗੁੱਡ ਮੌਰਨਿੰਗ ਵੈੱਲਫੇਅਰ ਕਲੱਬ ਦੇ ਸਮੂਹ ਅਹੁਦੇਦਾਰਾਂ ਤੇ ਮੈਂਬਰਾਂ ਤੋਂ ਇਲਾਵਾ ਪਾਰਕ ਵਿੱਚ ਸੈਰ ਕਰਨ ਆਏ ਵਿਅਕਤੀਆਂ ਦੀ ਹਾਜਰੀ ਵਿੱਚ ਚੰਗੀ ਸਿਹਤ ਸੇਵਾ ਸਬੰਧੀ ਵਿਚਾਰ ਸਾਂਝੇ ਕਰਦਿਆਂ ਮੁੱਖ ਵਕਤਾ ਵਜੋਂ ਪੁੱਜੇ ਡਾ. ਸੁਨੀਲ ਛਾਬੜਾ ਅਤੇ ਰਜਿੰਦਰ ਸਿੰਘ ਸਰਾਂ ਡੀ.ਸੀ.ਐੱਸ. (ਪੀ) ਨੇ ਲੋਕਾਂ ਨੂੰ ਚੰਗੀ ਸਿਹਤ ਦੇ ਨੁਕਤੇ ਸਮਝਾਉਂਦਿਆਂ ਤੰਦਰੁਸਤ ਸਮਾਜ ਦੀ ਸਿਰਜਣਾ ਕਰਨ ਲਈ ਪ੍ਰੇਰਿਆ। ਉਹਨਾਂ ਦੱਸਿਆ ਕਿ ਹਰ ਇਨਸਾਨ ਨੂੰ ਆਪਣੀ ਸਿਹਤ ਦਾ ਖਿਆਲ ਰੱਖਣ ਲਈ ਸਵੇਰ ਦੀ ਸੈਰ, ਕਸਰਤ ਅਤੇ ਸੰਤੁਲਿਤ ਖੁਰਾਕ ਖਾਣੀ ਜਰੂਰੀ ਹੈ। ਉਹਨਾਂ ਦੱਸਿਆ ਕਿ ਅੱਜ ਕੱਲ ਵਾਤਾਵਰਣ ਦੂਸ਼ਿਤ ਹੋ ਚੁੱਕਾ ਹੈ ਇਸ ਲਈ ਸਾਨੂੰ ਸਾਲ ਵਿੱਚ ਤਿੰਨ ਜਾਂ ਚਾਰ ਵਾਰ ਡਾਕਟਰਾਂ ਤੋਂ ਆਪਣਾ ਸਰੀਰ ਚੈੱਕ ਕਰਵਾਉਣਾ ਚਾਹੀਦਾ ਹੈ। ਵਾਤਾਵਰਣ ਪੇ੍ਰਮੀ ਤੇ ਸਮਾਜਸੇਵੀ ਗੁਰਿੰਦਰ ਸਿੰਘ ਮਹਿੰਦੀਰੱਤਾ ਨੇ ਤੰਦਰੁਸਤ ਰਹਿਣ ਲਈ ਨਹਿਰਾਂ ਅਤੇ ਦਰਿਆਵਾਂ ਵਿੱਚ ਸੁੱਟੇ ਜਾ ਰਹੇ ਜ਼ਹਿਰੀਲੇ ਪਾਣੀ ਨੂੰ ਰੋਕਣ, ਬਜਾਰਾਂ ਵਿੱਚ ਵਿੱਕ ਰਹੀਆਂ ਮਿਲਾਵਟੀ ਵਸਤੂਆਂ ਦੀ ਰੋਕਥਾਮ ਦਾ ਹਵਾਲਾ ਦਿੰਦਿਆਂ ਖੁਰਾਕ ਮਹਿਕਮਾ ਅਤੇ ਸਿਹਤ ਵਿਭਾਗ ਨੂੰ ਪਾਣੀ ਨਿਕਾਸੀ, ਸੀਵਰੇਜ ਪ੍ਰਬੰਧਾਂ ਅਤੇ ਸਾਫ ਪਾਣੀ ਦੀ ਸਪਲਾਈ ਯਕੀਨੀ ਬਣਾਉਣ ਦੀ ਨਸੀਅਤ ਦਿੱਤੀ। ਇਸ ਮੌਕੇ ਉਪਰੋਕਤ ਤੋਂ ਇਲਾਵਾ ਗੁੱਡ ਮੌਰਨਿੰਗ ਵੈੱਲਫੇਅਰ ਕਲੱਬ ਦੇ ਚੇਅਰਮੈਨ ਪੱਪੂ ਲਹੌਰੀਆ ਸਮੇਤ ਭੁਪਿੰਦਰ ਸਿੰਘ ਮੱਕੜ ਰੀਜਨ ਚੇਅਰਮੈਨ, ਸੁਰਜੀਤ ਸਿੰਘ ਘੁਲਿਆਣੀ ਡੀਡੀਜੀ (ਆਰ), ਮਨਜੀਤ ਸਿੰਘ ਲਵਲੀ ਰੀਜਨ ਐਡਮਿਸਟ੍ਰੇਟਰ, ਗੁਰਦੀਪ ਸਿੰਘ ਪ੍ਰਧਾਨ, ਅਸ਼ੋਕ ਸੇਠੀ, ਦੀਪਕ ਅਹੂਜਾ, ਵਿਜੈ ਛਾਬੜਾ, ਮਨਜੀਤ ਸਿੰਘ ਔਲਖ, ਕਿੱਟੂ ਅਹੂਜਾ, ਨਛੱਤਰ ਸਿੰਘ, ਬੀਰਇੰਦਰਪਾਲ ਸ਼ਰਮਾ, ਰਮੇਸ਼ ਸਿੰਘ ਗੁਲਾਟੀ, ਐੱਲ.ਡੀ. ਮਹਿਰਾ, ਤੇਜ ਸਿੰਘ ਢਾਬ ਸਰਪੰਚ, ਦਰਸ਼ਨ ਸਿੰਘ ਸੰਧੂ, ਭੁਪਿੰਦਰ ਸਿੰਘ ਐੱਸਡੀਓ, ਸਰਨ ਕੁਮਾਰ ਆਦਿ ਵੀ ਹਾਜਰ ਸਨ।