ਘਰ ਅਧਾਰਿਤ ਬੱਚਿਆਂ ਦੀ ਦੇਖਭਾਲ ਸਬੰਧੀ ਦਿੱਤੀ ਸਿਖਲਾਈ
ਏ.ਐਨ.ਐਮ ਟੀਕਾਕਰਨ ਮੌਕੇ ਨੋਟ ਕਰਨਗੇ ਬੱਚਿਆਂ ਦਾ ਭਾਰ ਤੇ ਕੱਦ
ਫਰੀਦਕੋਟ – ਸਿਵਲ ਸਰਜਨ ਫਰੀਦਕੋਟ ਡਾ.ਸੰਜੇ ਕੁਮਾਰ ਅਤੇ ਸੀਨੀਅਰ ਮੈਡੀਕਲ ਅਫਸਰ ਡਾ.ਰਾਜੀਵ ਭੰਡਾਰੀ ਦੀ ਯੋਗ ਅਗਵਾਈ ਹੇਠ ਪਿੰਡਾਂ ਵਿੱਚ ਸੇਵਾਵਾਂ ਨਿਭਾ ਰਹੀਆਂ ਏ.ਐਨ.ਐਮ ,ਆਸ਼ਾ ਅਤੇ ਆਸ਼ਾ ਫੈਸਿਲੀਟੇਟਰ ਨੂੰ ਬੱਚਿਆਂ ਦੀ ਘਰ ਅਧਾਰਿਤ ਦੇਖਭਾਲ ਸਬੰਧੀ 5 ਰੋਜ਼ਾਂ ਟਰੇਨਿੰਗ ਸਫਲਤਾਪੂਰਵਕ ਮੁਕੰੰਮਲ ਹੋ ਗਈ। ਇਸ ਵਿਸ਼ੇਸ਼ ਸਿਖਲਾਈ ਵਿੱਚ ਬੱਚਿਆਂ ਦੀ ਮੌਤ ਦਰ ਘਟਾਉਣ ਦੇ ਮੰਤਵ ਤਹਿਤ ਬੱਚਿਆਂ ਦਾ ਉਮਰ ਮੁਤਾਬਕ ਵਾਧਾ-ਵਿਕਾਸ,ਬੱਚਿਆਂ ਦੀ ਖੁਰਾਕ,ਅਨੀਮੀਆ,ਕਪੋਸ਼ਣ,ਬੱਚਿਆਂ ਦਾ ਟੀਕਾਕਰਨ,ਆਸ਼ਾ ਅਤੇ ਏ.ਐਨ.ਐਮ ਵੱਲੋਂ ਘਰਾਂ ਦੇ ਵਾਧੂ ਦੌਰੇ ਤੇ ਜਿੰਮੇਵਾਰੀਆਂ ਅਤੇ ਸੈਨੀਟੇਸ਼ਨ ਸਬੰਧੀ ਸਿਖਲਾਈ ਪੋ੍ਰੋਗਰਾਮ ਤਿਆਰ ਕੀਤਾ ਗਿਆ ਹੈ। ਇਸ ਟਰੇਨਿੰਗ ਲਈ ਵੱਖ-ਵੱਖ ਬੈਚ ਬਨਾਏ ਗਏ ਹਨ। ਜ਼ਿਲਾ ਪ੍ਰੋਗਰਾਮ ਮੈਨੇਜਰ ਸੂਰਜ ਪ੍ਰਕਾਸ਼,ਜ਼ਿਲਾ ਕਮਿਊਨਟੀ ਮੋਬਾਲਾਈਜ਼ਰ ਸੰਦੀਪ ਕੁਮਾਰ,ਨੋਡਲ ਅਫਸਰ ਆਈ.ਈ.ਸੀ ਗਤੀਵਿਧੀਆਂ ਬੀ.ਈ.ਈ ਡਾ.ਪ੍ਰਭਦੀਪ ਸਿੰਘ ਚਾਵਲਾ ਅਤੇ ਐਲ.ਐਚ.ਵੀ ਸੁਰਿੰਦਰ ਕੌਰ ਸਬ-ਸੈਂਟਰ ਪਿਪਲੀ ਨੂੰ ਬਤੌਰ ਟ੍ਰੇਨਰ ਤਇਨਾਤ ਕੀਤਾ ਗਿਆ ਹੈ। ਟ੍ਰੇਨਰਾਂ ਨੇ ਭਾਗੀਦਾਰਾਂ ਨੂੰ ਇਸ ਸਿਖਲਾਈ ਦਾ ਵੱਧ ਤੋਂ ਵੱਧ ਲਾਭ ਲੈਣ ਲਈ ਪ੍ਰੇਰਿਤ ਕੀਤਾ ਅਤੇ ਪਿੰਡਾਂ ਵਿੱਚ ਸਿਹਤ ਵਿਭਾਗ ਦੀਆਂ ਸੇਵਾਵਾਂ ਅਤੇ ਸਕੀਮਾਂ ਸਬੰਧੀ ਜਾਣਕਾਰੀ ਘਰ ਘਰ ਪਹੁੰਚਾੳਣ ਲਈ ਵਚਨਬੱਧ ਵੀ ਕੀਤਾ।ਉਨਾਂ ਕਿਹਾ ਕਿ ਵਿਭਾਗ ਵੱਲੋਂ ਜੱਚਾ-ਬੱਚਾ ਟੀਕਾਕਰਨ ਕਾਰਡ, ਟ੍ਰੇਨਿੰਗ ਅਤੇ ਜਾਗਰੂਕਤਾ ਸਮੱਗਰੀ ਵਿਸ਼ੇਸ਼ ਤੌਰ ਤੇ ਤਿਆਰ ਕੀਤੀ ਗਈ ਹੈ ਜੋ ਹਰ ਭਾਗੀਦਾਰ ਨੂੰ ਭੇਟ ਕੀਤੀ ਗਈ ਹੈ ਤਾਂ ਜੋ ਭਾਗੀਦਾਰ ਕੋਲ ਹਰ ਵਿਸ਼ੇ ਸਬੰਧੀ ਵਿਸਥਾਰ ਜਾਣਕਾਰੀ ਸਮੱਗਰੀ ਹਮੇਸ਼ਾ ਹੋਵੇ ਅਤੇ ਲੋੜ ਪੈਣ ਤੇ ਉਹ ਇਸ ਦਾ ਵੱਧ-ਵੱਧ ਤੋਂ ਲਾਭ ਲੈ ਸਕਣ।ਟ੍ਰੇਨਰਾਂ ਨੇ ਕਿਹਾ ਕਿ ਇਸ ਟ੍ਰੇਨਿੰਗ ਦਾ ਅਹਿਮ ਮਹੱਤਵ ਹੈ ਇਸ ਉਪਰੰਤ ਏ.ਐਨ.ਐਮ ਅਤੇ ਆਸ਼ਾ ਵੱਲੋਂ ਆਪਣੇ ਖੇਤਰ ਅਧੀਨ ਆਉਂਦੇ ਬੱਚਿਆਂ ਦੀ ਮਾਵਾਂ ਜਾਂ ਪਾਲਣਹਾਰਿਆਂ ਜਾਗਰੂਕ ਕੀਤਾ ਜਾਵੇਗਾ ਅਤੇ ਘਰਾਂ ਦਾ ਦੌਰਾ ਕਰਕੇ ਆਪਸੀ ਤਾਲਮੇਲ ਵੀ ਵਧੇਗਾ।ਉਨਾਂ ਕਿਹਾ ਕਿ ਹੁਣ ਆਂਗਣਵਾੜੀ ਦੇ ਸਹਿਯੋਗ ਨਾਲ ਹਰ ਟੀਕਾਕਰਨ ਕੈਂਪ ਮੌਕੇ ਬੱਚਿਆਂ ਦਾ ਭਾਰ ਅਤੇ ਕੱਦ ਨੋਟ ਕੀਤਾ ਜਾਵੇ ਤਾਂ ਜੋ ਬੱਚੇ ਸਹੀ ਸਮੇਂ ਤੇ ਜ਼ਿੰਦਗੀ ਦੇ ਮੀਲ ਪੱਥਰ ਜਿਵੇਂ ਬੈਠਣਾ,ਉੱਠਣਾ,ਖਾਣਾ,ਪੀਣਾ,ਮੰਗਣਾ,ਬੋਲਣਾ,ਤੁਰਨਾ-ਫਿਰਨਾ ਅਤੇ ਪਹਿਚਾਣਨਾ ਅਦਿ ਪ੍ਰਾਪਤ ਕਰ ਸਕਣ।
ਭਾਗੀਦਾਰਾਂ ਨੂੰ ਟ੍ਰੇਨਿੰਗ ਸਮੱਗਰੀ ਦਾ ਮਹੱਤਵ ਦੱਸਦੇੇ ਹੋਏ ਡੀ.ਪੀ.ਐਮ ਸੂਰਜ ਪ੍ਰਕਾਸ਼ ਅਤੇ ਬੀ.ਈ.ਈ ਡਾ.ਪ੍ਰਭਦੀਪ ਚਾਵਲਾ ।