Breaking News- ਮੋਗਾ ਤੋਂ ਬਾਅਦ ਖੇਮਕਰਨ ਵਿਚ ਚੱਲੀਆਂ ਗੋਲੀਆਂ, ਇੱਕ ਮੌਤ
ਖੇਮਕਰਨ, 5 ਜੁਲਾਈ – (ਪੰਜਾਬ ਡਾਇਰੀ) ਅੱਜ ਪਹਿਲਾਂ ਤਾਂ ਮੋਗਾ ਦੀ ਕਚਹਿਰੀਆਂ ਵਿਚ ਅਣਪਛਾਤਿਆਂ ਵਲੋਂ ਫ਼ਾਇਰਿੰਗ ਕੀਤੀ ਗਈ ਅਤੇ ਹੁਣ ਤਰਨ ਤਾਰਨ ਦੇ ਖੇਮਕਰਨ ਇਲਾਕੇ ਵਿਚੋਂ ਵੀ ਗੋਲੀਆਂ ਚੱਲਣ ਦੀ ਖ਼ਬਰ ਆਈ ਹੈ। ਦਰਅਸਲ ਸਰਹੱਦੀ ਕਸਬਾ ਖੇਮਕਰਨ ਵਿੱਚ ਇਕ ਨੌਜਵਾਨ ਨੂੰ ਗੋਲੀ ਮਾਰ ਦਿੱਤੀ ਗਈ। ਮ੍ਰਿਤਕ ਦੀ ਪਛਾਣ ਸ਼ੇਰ ਮਸੀਹ ਵਾਸੀ ਵਾਰਡ ਨੰਬਰ 9 ਖੇਮਕਰਨ ਵਜੋਂ ਹੋਈ ਹੈ, ਜੋ ਕਿ ਪੇਸ਼ੇ ਤੋਂ ਟੈਕਸੀ ਡਰਾਈਵਰ ਸੀ।