Breaking- ਭੈਣ ਨੇ ਭਰਾ ਨੂੰ ਲਿਖੀ 434 ਮੀਟਰ ਲੰਬੀ ਚਿੱਠੀ, ਬਣਿਆ ਵਿਸ਼ਵ ਰਿਕਾਰਡ
ਇਡੂਕੀ (ਕੇਰਲ), 28 ਜੂਨ – (ਪੰਜਾਬ ਡਾਇਰੀ) ਪਹਿਲੇ ਸਮਿਆਂ ਵਿੱਚ ਲੋਕ ਇੱਕ ਦੂਜੇ ਨੂੰ ਚਿੱਠੀਆਂ ਲਿਖ ਕੇ ਆਪਣੀ ਸਿਹਤ ਦਾ ਹਾਲਚਾਲ ਜਾਣਦੇ ਸਨ। ਅੱਜ ਹਰ ਕੋਈ ਇਸ ਨੂੰ ਮਿਸ ਕਰਦਾ ਹੈ, ਹਰ ਕੋਈ ਬੰਦਾ ਫੋਨ ਕਰਕੇ ਗੱਲ ਕਰਦਾ ਹੈ। ਕੇਰਲ ਦੇ ਇਡੂਕੀ ‘ਚ ਰਹਿਣ ਵਾਲੀ ਕ੍ਰਿਸ਼ਨਾਪ੍ਰਿਆ ਨੇ ਆਪਣੇ 21 ਸਾਲਾ ਭਰਾ ਕ੍ਰਿਸ਼ਨ ਪ੍ਰਸਾਦ ਨੂੰ ਚਿੱਠੀ ਲਿਖੀ ਹੈ। ਇਹ ਚਿੱਠੀ ਇੰਨੀ ਲੰਬੀ ਹੈ ਕਿ ਵਿਸ਼ਵ ਰਿਕਾਰਡ ਬਣ ਗਿਆ ਹੈ। ਕ੍ਰਿਸ਼ਨਪ੍ਰਿਆ ਨੇ ਇਹ ਚਿੱਠੀ ਆਪਣੇ ਭਰਾ ਨੂੰ ਉਦੋਂ ਲਿਖੀ ਸੀ ਜਦੋਂ ਉਹ ਬ੍ਰਦਰਜ਼ ਡੇਅ ‘ਤੇ ਉਸ ਨੂੰ ਸ਼ੁਭਕਾਮਨਾਵਾਂ ਦੇਣਾ ਭੁੱਲ ਗਈ ਸੀ। ਆਪਣੀ ਗੱਲ ਰੱਖਣ ਲਈ ਭੈਣ ਨੇ ਇੰਨੀ ਲੰਬੀ ਚਿੱਠੀ ਲਿਖੀ ਕਿ ਵਿਸ਼ਵ ਰਿਕਾਰਡ ਵਿਚ ਦਰਜ ਹੋ ਗਈ। ਇਸ ਦਾ ਭਾਰ 5.27 ਕਿਲੋਗ੍ਰਾਮ ਅਤੇ ਲੰਬਾਈ 434 ਮੀਟਰ ਨਿਕਲੀ।